Earthquake Hits New Zealand: ਨਿਊਜ਼ੀਲੈਂਡ ਦੇ ਉੱਤਰ ‘ਚ ਸਥਿਤ ਕਰਮਾਡੇਕ ਟਾਪੂ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭੂਚਾਲ ਤੋਂ ਬਾਅਦ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਨਿਊਜ਼ੀਲੈਂਡ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਮਿਲੀ। ਚੀਨੀ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐਨ.ਸੀ.) ਦੇ ਅਨੁਸਾਰ ਭੂਚਾਲ ਚੀਨੀ ਸਮੇਂ ਅਨੁਸਾਰ ਸਵੇਰੇ 8.56 ਵਜੇ ਨਿਊਜ਼ੀਲੈਂਡ ਵਿੱਚ ਆਇਆ।
ਅਪਡੇਟ ਜਾਰੀ…