ਅਮਰੀਕਾ: ਅਮਰੀਕਾ ਦੇ ਸੈਕਰਾਮੇਂਟੋ ਦੇ ਗੁਰਦੁਆਰੇ ਵਿੱਚ ਫਾਇਰਿੰਗ ਹੋਈ ਅਤੇ ਇਸ ਦੌਰਾਨ ਦੋ ਸਿੱਖ ਨੌਜਵਾਨ ਜਖ਼ਮੀ ਹੋ ਗਏ। ਇਹਨਾਂ ਵਿੱਚੋਂ ਇਕ ਸ਼ੂਟਰ ਵੀ ਹੈ। ਜਿਹੜੇ ਸਮੇਂ ਇਹ ਘਟਨਾ ਹੋਈ ਉਸ ਵਕਤ ਗੁਰਦੁਆਰੇ ਵਿੱਚ ਐਤਵਾਰ ਕਾਰਨ ਭਾਰੀ ਇੱਕਠ ਸੀ। ਪੁਲਿਸ ਵਕਤਾ ਅਮਰ ਗਾਂਧੀ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਹੇਟ-ਕਰਾਈਮ ਦੇ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਫਾਇਰਿੰਗ ਹੋਈ ਸੀ।
ਨੌਜਵਾਨ ਵੱਲੋਂ ਫਾਇਰਿੰਗ
ਸ਼ੋਰਿਫ ਸਮਾਗਮ ਦੇ ਅਨੁਸਾਰ ਬਰੇਡਸ਼ੋਅ ਰੋਡ ਦੇ 7600 ਬਲੌਕ ਤੇ ਸਥਿਤ ਗੁਰਦੁਆਰਾ ਸੈਕਰਾਮੇਟੋਂ ਸਿੱਖ ਸੋਸਾਇਟੀ ਵਿੱਚ ਇਹ ਘਟਨਾ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਕ ਨੌਜਵਾਨ ਫਾਇਰਿੰਗ ਕਰਕੇ ਫਰਾਰ ਹੋ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਦੋ ਜਾਣ-ਪਛਾਣ ਵਾਲੇ ਵਿਅਕਤੀਆਂ ਵਿੱਚ ਹੋਈ ਸੀ। ਝਗੜੇ ਦੌਰਾਨ ਇਕ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ਅਤੇ ਕੋਲ ਖੜ੍ਹੇ ਇਕ ਨੌਜਵਾਨ ਦੇ ਗੋਲੀ ਲੱਗੀ। ਇਸ ਤੋਂ ਬਾਅਦ ਕੋਲ ਖੜ੍ਹੇ ਨੌਜਵਾਨ ਨੇ ਪਿਸਟਲ ਖੋਹ ਕੇ ਸ਼ੂਟਰ ਦੇ ਹੀ ਗੋਲੀ ਮਾਰ ਦਿੱਤੀ
ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਦਾਖਲ
ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਹੁੰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।