ਚੰਡੀਗੜ੍ਹ: ਬਿਊਟੀਫੁਲ ਸਿਟੀ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਵੱਡੇ ਅੰਕੜਿਆ ਵਿੱਚ ਚਲਾਨ ਕੀਤੇ ਗਏ ਹਨ। ਰਿਪੋਰਟ ਮੁਤਾਬਿਕ ਸਤੰਬਰ 2019 ਤੋਂ ਲੈ ਕੇ ਫਰਵਰੀ 2023 ਤੱਕ ਪੰਜਾਬ ਦੀ ਟ੍ਰੈਫਿਕ ਪੁਲਿਸ ਨੇ ਚਲਾਨ ਕਰਕੇ 20.36 ਕਰੋੜ ਰੁਪਏ ਇੱਕਠੇ ਕੀਤੇ ਹਨ ਉਥੇ ਹੀ ਚੰਡੀਗੜ੍ਹ ਪੁਲਿਸ ਨੇ 61 ਕਰੋੜ ਰੁਪਏ ਦਾ ਮਾਲੀਆ ਇੱਕਠਾ ਕੀਤਾ ਹੈ। ਅੰਕੜਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਪੰਜਾਬ ਦੀ ਬਜਾਏ ਚੰਡੀਗੜ੍ਹ ਵਿੱਚ ਤਿੰਨ ਗੁਣਾ ਵੱਧ ਚਲਾਨ ਹੁੰਦੇ ਹਨ।
ਜਾਰੀ ਅੰਕੜਿਆ ਮੁਤਾਬਿਕ ਹਰਿਆਣਾ ਨੇ 997.16 ਕਰੋੜ ਰੁਪਏ ਦੇ ਚਲਾਨ ਕੀਤੇ ਹਨ ਉਥੇ ਹੀ ਹਿਮਾਚਲ ਨੇ 319.75 ਕਰੋੜ ਰੁਪਏ ਦੇ ਚਲਾਨ ਕਰਕੇ ਮਾਲੀਆ ਇੱਕਠਾ ਕੀਤਾ ਹੈ। ਇਹ ਜਾਣਕਾਰੀ ਦੀ ਪੁਸ਼ਟੀ ਸੰਸਦ ਵਿੱਚ ਦਿੱਤੇ ਗਏ ਡੇਟਾ ਉੱਤੇ ਆਧਾਰਿਤ ਹਨ। ਅੰਕੜੇ ਵਿੱਚ ਵੱਡਾ ਫਰਕ ਹੋਣ ਦਾ ਇਕ ਮੁੱਖ ਕਾਰਨ ਹੈ ਕਿ ਚੰਡੀਗੜ੍ਹ ਵਿੱਚ ਈਚਲਾਨ ਸਿਸਟਮ ਜਾਰੀ ਹੈ ਪਰ ਪੰਜਾਬ ਵਿੱਚ ਹਲੇ ਇਹ ਅਪਡੇਟ ਨਹੀਂ ਹੋਇਆ।
ਸਾਲ 2021 ਵਿਚ 4,589 ਲੋਕ ਹਾਦਸੇ ਵਿਚ ਮਾਰੇ ਗਏ ਸੀ। ਉਥੇ ਹੀ 2032 ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸੀ। ਸੂਬੇ ਵਿਚ ਇਕ ਸਾਲ ‘ਚ ਕੁੱਲ 5,871 ਹਾਦਸੇ ਰਿਕਾਰਡ ਵੀ ਹੋਏ ਸੀ। ਓਬਰ ਸਪੀਡ ਕਾਰਣ ਹੋਏ ਹਾਦਸੇ ਵਿਚ ਸਭ ਤੋਂ ਜਿਆਦਾ 3,276 ਲੋਕ ਮਾਰੇ ਗਏ ਸੀ। ਉਥੇ ਹੀ ਗਲਤ ਦਿਸ਼ਾ ‘ਚ ਡਰਾਇਵਿੰਗ ਦੇ ਕਾਰਣ 522 ਲੋਕਾਂ ਦੀ ਮੌਤ ਹੋ ਗਈ ਸੀ।