ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮਾਨ ਨੇ ਪੰਜਾਬ ਦੇ ਵਿੱਤੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਬਲਦੇਵ ਸਿੰਘ ਸਰਾਂ ਪੀਐੱਸਪੀਸੀਐੱਲ ਦੇ ਸੀਐੱਮਡੀ, ਵਿੱਤੀ ਸਕੱਤਰ ਵੇਣੂਪ੍ਰਸਾਦ ਵੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਟੋਟਲ ਰੈਵੀਨਿਊ 8841 ਕਰੋੜ ਰੁਪਏ ਹੈ, ਜੋ ਕਿ ਆਲ ਟਾਈਮ ਹਾਈ ਹੈ। ਇਹ ਰੈਵਿਨਿਊ ਪਿਛਲੀ ਵਾਰ ਨਾਲੋਂ 2587 ਕਰੋੜ ਰੁਪਏ ਵੱਧ ਹੈ।
ਮੁੱਖ ਮੰਤਰੀ ਵੱਲੋਂ ਵਿੱਤੀ ਸਥਿਤੀ ਬਾਰੇ ਜਾਣਕਾਰੀ
1. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੀਐੱਸਟੀ ਕੁਲੈਕਸ਼ਨ ਵਿੱਚ 16.6 ਕਰੋੜ ਰੁਪਏ ਵਾਧਾ ਹੋਇਆ ਹੈ। ਪੰਜਾਬ ਪਹਿਲਾਂ ਅਖੀਰਲੇ ਨੰਬਰ ਉਤੇ ਹੁੰਦਾ ਸੀ ਤੇ ਹੁਣ ਪੰਜਾਬ ਟੌਪ ਦੇ ਸੂਬਿਆਂ ਵਿਚੋਂ ਇਕ ਹੈ, ਸਾਡੀ ਇਸ ਵਾਰ ਦੀ ਕੁਲੈਕਸ਼ਨ 18126 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2 ਫੀਸਦੀ ਦਾ ਘਾਟਾ ਰਜੀਸਟ੍ਰੀਆਂ ਉਤੇ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰ ਦੇ ਰੈਵੀਨਿਊ ਵਿੱਤ 78 ਫੀਸਦੀ ਵਾਧਾ ਹੋਇਆ ਹੈ।
2.ਰਜਿਸਟਰੀ ‘ਚ 2.25 % ਟੈਕਸ ਛੋਟ ਕੀਤੀ
3.PSPCL ਨੂੰ ਪਹਿਲੀ ਵਾਰ 20200 ਕਰੋੜ ਸਬਸਿਡੀ ਦਾ ਪੈਸਾ ਜਾਰੀ
4. ‘8841’ ਕਰੋੜ ਦਾ ਮਾਲੀਆ ਇੱਕਠਾ
5. ਪਿਛਲੇ ਸਾਲ ਨਾਲੋਂ 2587 ਕਰੋੜ ਦਾ ਵਾਧਾ
6. ਖੇਤੀਬਾੜੀ ਸੈਕਟਰ ਲਈ 9063.79 ਹਜ਼ਾਰ ਕਰੋੜ ਬਿਜਲੀ ਸਬਸਿਡੀ
7.ਘਰੇਲੂ ਖਤਪਕਾਰਾਂ ਲਈ 8225.90 ਹਜ਼ਾਰ ਦੀ ਦਿੱਤੀ ਬਿਜਲੀ ਸਬਸਿਡੀ
8. 134 ਮੁਹੱਲਾ ਕਲਨਿਕ ਤਿਆਰ, ਆਉਣ ਵਾਲੇ ਦਿਨਾਂ ‘ਚ ਹੋਵੇਗਾ ਉਦਘਾਟਨ
9. ਹੁਣ ਤੱਕ 2121350 ਮਰੀਜ਼ ਆਮ ਆਦਮੀ ਕਲੀਨਿਕ ‘ਚ ਲੈ ਚੁੱਕੇ ਨੇ ਸਿਹਤ ਸੇਵਾਵਾਂ
10.ਪੰਜਾਬ ਵਿੱਚ ਖੋਲ੍ਹੇ ਜਾਣਗੇ 8-10 ਯੂਪੀਐੱਸਸੀ ਦੀ ਤਿਆਰੀ ਲਈ ਸੈਂਟਰ
11. ਖਰਾਬ ਹੋਈ ਫਸਲ ਦੀ 60-70 % ਹੋ ਚੁੱਕੀ ਹੈ ਗਿਰਦਾਵਰੀ