Army attack News: ਮਿਆਂਮਾਰ ਦੀ ਫੌਜ ਵੱਲੋਂ ਲੋਕਾਂ ਉੱਤੇ ਕੀਤੇ ਗਏ ਹਵਾਈ ਹਮਲੇ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਹੋਰਨਾਂ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਿਕ ਇਹ ਲੋਕ ਫੌਜੀ ਸ਼ਾਸਨ ਵਿਰੋਧੀਆਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਾਮਿਲ ਹੋ ਰਹੇ ਸੀ।
ਮਿਲੀ ਜਾਣਕਾਰੀ ਅਨੁਸਾਰ ਲੜਾਕੂ ਜਹਾਜ਼ ਵੱਲੋਂ ਸਾਗਾਇੰਗ ਸੂਬੇ ਦੇ ਪਿੰਡ ਪਜੀਗੀ ਦੇ ਬਾਹਰ ਇਕੱਠੀ ਹੋਈ ਭੀੜ ਉੱਤੇ ਬੰਬ ਸੁੱਟੇ ਅਤੇ ਫਿਰ ਹੈਲੀਕਾਪਟਰ ਦੁਆਰਾ ਫਾਇਰਿੰਗ ਕੀਤੀ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲੇ ਲੋਕਾਂ ਦੀ ਗਿਣਤੀ 50 ਸੀ ਪਰ ਬਾਅਦ ਵਿੱਚ ਇਕ ਹੋਰ ਮੀਡੀਆ ਰਿਪੋਰਟ ਮੁਤਾਬਿਕ ਲੋਕਾਂ ਦੀ ਗਿਣਤੀ 100 ਤੋਂ ਵੱਧ ਹੈ। ਇੱਥੇ ਹੀ ਘਟਨਾ ਦੇ ਵੇਰਵਿਆਂ ਦੀ ਸੁਤੰਤਰ ਤੌਰ ਉੱਤੇ ਪੁਸ਼ਟੀ ਕਰਨਾ ਅਸੰਭਵ ਸੀ ਕਿਉਂਕਿ ਫੌਜੀ ਸਰਕਾਰ ਦੁਆਰਾ ਰਿਪੋਰਟਿੰਗ ਉੱਤੇ ਪਾਬੰਦੀ ਲਗਾਈ ਗਈ ਹੈ
ਫੌਜ ਨੇ 1 ਫਰਵਰੀ 2021 ਨੂੰ ਤਖਤਾਪਲਟ ਕੇ ਮਿਆਂਮਾਰ ਵਿੱਚ ਸੱਤਾ ਸੰਭਾਲੀ ਸੀ ਜਿਸ ਤੋਂ ਬਾਅਦ ਐਮਰਜੈਂਸੀ ਵੀ ਲਗਾ ਦਿੱਤੀ ਗਈ ਸੀ। ਇਸ ਦੌਰਾਨ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਅਤੇ ਨੈਸ਼ਨਲ ਲੀਗ ਲੋਕਤੰਤਰ ਦੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।