ਅਮਰੀਕਾ ਦੀ TOP ਸੀਕ੍ਰੇਟ ਰਿਪੋਰਟ ਦਾ ਵੱਡਾ ਖੁਲਾਸਾ, ‘ਪੁਤਿਨ ਨੂੰ ਉਨ੍ਹਾਂ ਦੇ ਵਫਾਦਾਰਾਂ ਤੋਂ ਹੀ ਮਿਲੇਗਾ ਧੋਖਾ’

America top secret report: ਅਮਰੀਕਾ ਦੇ ਕੁਝ ਖੁਫੀਆ ਦਸਤਾਵੇਜ਼ ਲੀਕ ਹੋਏ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਧੋਖਾ ਦੇਣ…

America top secret report: ਅਮਰੀਕਾ ਦੇ ਕੁਝ ਖੁਫੀਆ ਦਸਤਾਵੇਜ਼ ਲੀਕ ਹੋਏ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਧੋਖਾ ਦੇਣ ਦੀ ਯੋਜਨਾ ਸਿਰਫ ਉਨ੍ਹਾਂ ਦੇ ਕਰੀਬੀ ਹੀ ਬਣਾ ਰਹੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਪੁਤਿਨ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਇਕ ਗੁਪਤ ਸਥਾਨ ‘ਤੇ ਇਲਾਜ ਚੱਲ ਰਿਹਾ ਹੈ।

ਬ੍ਰਿਟੇਨ ਦੇ ਅਖਬਾਰ ‘ਦਿ ਇੰਡੀਪੈਂਡੈਂਟ’ ਦੀ ਰਿਪੋਰਟ ਮੁਤਾਬਕ ਲੀਕ ਹੋਏ ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਰੂਸ ਦੇ ਚੀਫ ਆਫ ਜਨਰਲ ਸਟਾਫ ਵੈਲੇਰੀ ਗੇਰਾਸਿਮੋਵ ਅਤੇ ਰੂਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਨੇ ਪੁਤਿਨ ਨੂੰ ਧੋਖਾ ਦੇਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਇਸ ਰਿਪੋਰਟ ‘ਚ ਇਹ ਨਹੀਂ ਦੱਸਿਆ ਗਿਆ ਹੈ ਕਿ ਪੁਤਿਨ ਕਿਸ ਬੀਮਾਰੀ ਤੋਂ ਪੀੜਤ ਹਨ ਪਰ ਅਫਵਾਹਾਂ ਹਨ ਕਿ ਪੁਤਿਨ ਕੈਂਸਰ ਤੋਂ ਪੀੜਤ ਹਨ। ਹਾਲਾਂਕਿ ਅਜੇ ਤੱਕ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਪੁਤਿਨ ਦੀ ਡਾਕਟਰੀ ਸਥਿਤੀ, ਪੁਤਿਨ ਦੇ ਕਰੀਬੀਆਂ ਨੂੰ ਧੋਖਾ ਦੇਣ ਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਸਮੇਤ ਦੱਖਣੀ ਕੋਰੀਆ ਅਤੇ ਚੀਨ ਵਰਗੇ ਦੇਸ਼ਾਂ ਨਾਲ ਰੂਸ ਦੇ ਸਬੰਧ ਸ਼ਾਮਲ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਕਰੀਬ 100 ਦਸਤਾਵੇਜ਼ ਲੀਕ ਹੋਏ ਹਨ, ਜਿਸ ‘ਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ।

Leave a Reply

Your email address will not be published. Required fields are marked *