ਡਰਾਈ ਫਰੂਟ ਖਾਣ ਦੇ ਫਾਇਦੇ : ਅਜੋਕੇ ਦੌਰ ਵਿੱਚ ਰੁਝਾਵਿਆਂ ਭਰੀ ਲਾਈਫ ਹੋਣ ਕਰਕੇ ਕਈ ਵਾਰੀ ਭੋਜਨ ਸਮੇਂ ਉੱਤੇ ਨਹੀਂ ਖਾਧਾ ਜਾਂਦਾ ਜਿਸ ਕਰਕੇ ਸਰੀਰ ਨੂੰ ਕਈ ਤੱਤਾਂ ਦੀ ਘਾਟ ਹੁੰਦੀ ਹੈ। ਰਿਪੋਰਟ ਮੁਤਾਬਿਕ ਵਿਟਾਮਿਨ ਬੀ12 ਅਤੇ ਈ ਦੀ ਕਮੀ ਦੇ ਨਾਲ ਅਨੀਮੀਆ ਹੋ ਸਕਦਾ ਹੈ ਉਥੇ ਹੀ ਵਿਟਾਮਿਨ ਡੀ ਦੀ ਕਮੀ ਨਾਲ ਰਿਕਟਸ ਦੇ ਰੋਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਦਾਮ, ਕਾਜੂ, ਅਖਰੋਟ ਅਤੇ ਮੂੰਗਫਲੀ ਵਰਗੇ ਨਟਸ ਬੀ-ਬਿਟਾਮਿਨ ਦੇ ਚੰਗੇ ਸਰੋਤ ਹਨ।
ਡਰਾਈ ਫਰੂਟ ਖਾਣ ਦੇ ਫਾਇਦੇ-
1. ਚਿਹਰੇ ਉੱਤੇ ਨਿਖਾਰ ਆਉਂਦਾ ਹੈ ਜਿਸ ਨਾਲ ਤੁਸੀ ਆਕਰਸ਼ਿਤ ਲੱਗਦੇ ਹੋ।
2. ਵਿਟਾਮਿਨ ਅਤੇ ਪ੍ਰੋਟੀਨ ਦੀ ਘਾਟ ਪੂਰੀ ਹੁੰਦੀ ਹੈ।
3. ਊਰਜਾ ਵਿੱਚ ਵਾਧਾ ਹੁੰਦਾ ਹੈ।
4. ਤੁਹਾਡੇ ਸਪਰਮ ਹੈਲਥੀ ਹੁੰਦੇ ਹਨ।
5. ਮਹਿਲਾਵਾਂ ਦੀ ਬੱਚੇਦਾਨੀ ਮਜ਼ਬੂਤ ਹੁੰਦੀ ਹੈ।
6. ਸਰੀਰ ਊਰਜਾਵਾਨ ਰਹਿੰਦਾ ਹੈ।
7. ਗਰਭ ਧਾਰਨ ਕਰਨ ਵਿੱਚ ਮੁਸ਼ਕਿਲ ਨਹੀਂ ਆਉਂਦੀ।
8. ਹੈਲਥੀ ਰਿਲੇਸ਼ਨਸ਼ਿਪ ਬਣਦਾ ਹੈ।