ਅਫਰੀਕੀ ਦੇ ਬੁਰਕੀਨਾ ਫਾਸੋ ‘ਚ ਕਤਲੇਆਮ, ਫੌਜੀ ਵਰਦੀ ‘ਚ ਆਏ ਹਮਲਾਵਰ, 60 ਲੋਕਾਂ ਦੀ ਮੌਤ

ਅਫਰੀਕਾ: ਪੱਛਮੀ ਅਫਰੀਕੀ ਦੇਸ਼ Burkina Faso ਵਿੱਚ ਤਖ਼ਤਪਲਟ ਦੇ ਹਾਲਾਤ ਬਣੇ ਹੋਏ ਹਨ। ਦੇਸ਼ ਦੇ ਉੱਤਰੀ ਇਲਾਕੇ ਵਿੱਚ ਦਹਿਸ਼ਤਗਰਦਾਂ ਨੇ ਫੌਜ਼ ਦੀ ਵਰਦੀ ਪਾ ਕੇ…

ਅਫਰੀਕਾ: ਪੱਛਮੀ ਅਫਰੀਕੀ ਦੇਸ਼ Burkina Faso ਵਿੱਚ ਤਖ਼ਤਪਲਟ ਦੇ ਹਾਲਾਤ ਬਣੇ ਹੋਏ ਹਨ। ਦੇਸ਼ ਦੇ ਉੱਤਰੀ ਇਲਾਕੇ ਵਿੱਚ ਦਹਿਸ਼ਤਗਰਦਾਂ ਨੇ ਫੌਜ਼ ਦੀ ਵਰਦੀ ਪਾ ਕੇ ਹਮਲਾ ਕੀਤਾ ਅਤੇ 60 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਮਲਾ ਮਾਲੀ ਦੇ ਬਾਰਡਰ ਦੇ ਕੋਲ ਪਿੰਡ ਕਰਮਾ ਵਿੱਚ ਹੋਇਆ। ਇਸ ਅਟੈਕ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।

ਮੀਡੀਆ ਰਿਪੋਰਟ ਮੁਤਾਬਿਕ ਹਮਲਾਵਰ ਫੌਜੀ ਵਰਦੀ ਪਹਿਣੇ ਹੋਏ ਸਨ ਅਤੇ ਉਨ੍ਹਾਂ ਨੇ ਨਰਸਹਾਰ ਨੂੰ ਅੰਜਾਮ ਦੇਣ ਤੋਂ ਬਾਅਦ ਫਿਰ ਇਕ ਪਿੰਡ ਵਿੱਚ ਲੁੱਟ ਖੋਹ ਕੀਤੀ ਹੈ ਉਥੇ ਹੀ ਇਸ ਮਾਮਲੇ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਹਮਲਾ ਮਾਲੀ ਦੇ ਕੋਲ ਬਾਡਰ ਇਲਾਕਿਆਂ ਵਿੱਚ ਯਟੇਂਗਾ ਪ੍ਰਾਂਤ ਦੇ ਕਰਮਾ ਪਿੰਡ ਵਿੱਚ ਹੋਇਆ ਹੈ।

ਪਿੰਡ ਕਰਮਾ ਦੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਾਲਾਤ ਬਹੁਤ ਹੀ ਖਰਾਬ ਹਨ ਜਿਸ ਕਾਰਨ ਲੋਕ ਬਹੁਤ ਹੀ ਡਰੇ ਹੋਏ ਹਨ। ਕਰੀਬ 100 ਲੋਕ ਟਰੱਕ,ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਆਏ ਹਨ ਅਤੇ ਉਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਦੇ ਪਿੰਡ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ 60 ਲੋਕਾਂ ਨੂੰ ਮਾਰ ਦਿੱਤਾ ਹੈ। ਹੁਣ ਤੱਕ ਦੇ ਹਮਲਿਆ ਕਾਰਨ 10,000 ਤੋਂ ਵੱਧ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੱਖ ਲੋਕ ਆਪਣਾ ਘਰ ਛੱਡਣ ਨੂੰ ਮਜ਼ਬੂਰ ਹੋ ਗਏ ਹਨ।

15 ਅਪ੍ਰੈਲ ਨੂੰ 40 ਲੋਕ ਮਾਰੇ

 ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਬੁਰਕੀਨਾ ਫਾਸੋ ‘ਚ ਸ਼ੱਕੀ ਜਿਹਾਦੀਆਂ ਨੇ 40 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਮਰਨ ਵਾਲਿਆਂ ਵਿਚ 34 ਨਾਗਰਿਕ ਅਤੇ 6 ਸੈਨਿਕ ਹਨ। ਸ਼ਹਿਰ ਦੇ ਗਵਰਨਰ ਦੁਆਰਾ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਸੈਨਿਕਾਂ ਅਤੇ ਨਾਗਰਿਕ ਵਲੰਟੀਅਰਾਂ ਦੇ ਇੱਕ ਸਮੂਹ ‘ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ। ਬਿਆਨ ਵਿੱਚ ਕਿਹਾ ਗਿਆ ਕਿ 34 ਸਹਾਇਕ ਵਾਲੰਟੀਅਰਾਂ (ਵੀਡੀਪੀ) ਅਤੇ 6 ਅਸਥਾਈ ਸੈਨਿਕਾਂ ਨੇ ਆਪਣੀ ਜ਼ਮੀਨ ਦੀ ਰਾਖੀ ਲਈ ਆਪਣੀ ਜਾਨ ਗਵਾਈ ਹੈ। ਜਦਕਿ 33 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਬੁਰਕੀਨਾ ਫਾਸੋ ਵਿੱਚ ਹਿੰਸਾ ਕਦੋਂ ਸ਼ੁਰੂ ਹੋਈ?

ਬੁਰਕੀਨਾ ਫਾਸੋ ‘ਚ ਪਿਛਲੇ ਸਾਲ ਫੌਜ ਨੇ ਦੋ ਤਖਤਾ ਪਲਟ ਕੀਤੇ ਪਰ ਇਸ ਤੋਂ ਬਾਅਦ ਵੀ ਦੇਸ਼ ‘ਚ ਹਿੰਸਾ ਜਾਰੀ ਹੈ। ਮਾਲੀ ਵਿੱਚ 2012 ਵਿੱਚ ਇਸ ਖੇਤਰ ਵਿੱਚ ਅਸ਼ਾਂਤੀ ਸ਼ੁਰੂ ਹੋਈ, ਜਦੋਂ ਇਸਲਾਮਵਾਦੀਆਂ ਨੇ ਤੁਆਰੇਗ ਵੱਖਵਾਦੀ ਵਿਦਰੋਹ ਨੂੰ ਹਾਈਜੈਕ ਕਰ ਲਿਆ। ਹਥਿਆਰਬੰਦ ਸਮੂਹਾਂ ਨੇ ਹੌਲੀ-ਹੌਲੀ ਬੁਰਕੀਨਾ ਫਾਸੋ ਦੇ ਲਗਭਗ 40 ਪ੍ਰਤੀਸ਼ਤ ਨੂੰ ਕੰਟਰੋਲ ਕਰ ਲਿਆ। ਇਸ ਤੋਂ ਬਾਅਦ ਗੁਆਂਢੀ ਦੇਸ਼ ਬੁਰਕੀਨਾ ਫਾਸੋ ਅਤੇ ਨਾਈਜਰ ਵਿੱਚ ਹਿੰਸਾ ਫੈਲ ਗਈ ਹੈ। ਬੁਰਕੀਨਾ ਫਾਸੋ ਦੇ ਫੌਜੀ ਸ਼ਾਸਕਾਂ ਨੇ ਇਸ ਮਹੀਨੇ ਅਲ-ਕਾਇਦਾ ਅਤੇ ਆਈਐਸ ਨਾਲ ਜੁੜੇ ਹਥਿਆਰਬੰਦ ਸਮੂਹਾਂ ਤੋਂ ਆਪਣੀ ਜ਼ਮੀਨ ਵਾਪਸ ਲੈਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *