ਪੀਰੀਅਡ ਦੌਰਾਨ ਪੰਜ ਦਿਨ ਤੋਂ ਵਧੇਰੇ ਹੁੰਦੀ ਹੈ Bleeding ਤਾਂ ਇੰਨ੍ਹਾਂ ਗੰਭੀਰ ਬਿਮਾਰੀਆਂ ਦੀ ਹੋ ਸਕਦੀ ਹੈ ਨਿਸ਼ਾਨੀ

Period problems: ਪੀਰੀਅਡ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਕਿ ਔਰਤਾਂ ਵਿੱਚ ਗਰਭ ਅਵਸਥਾ ਦੇ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਹਰ ਮਹੀਨੇ ਔਰਤਾਂ ਨੂੰ ਇਸਦਾ…

Period problems: ਪੀਰੀਅਡ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਕਿ ਔਰਤਾਂ ਵਿੱਚ ਗਰਭ ਅਵਸਥਾ ਦੇ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਹਰ ਮਹੀਨੇ ਔਰਤਾਂ ਨੂੰ ਇਸਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੌਰਾਨ ਉਨ੍ਹਾਂ ਦੇ ਤਿੰਨ ਤੋਂ ਸੱਤ ਦਿਨਾਂ ਤੱਕ ਖੂਨ ਵਹਿੰਦਾ ਹੈ ਅਤੇ ਉਨ੍ਹਾਂ ਦੇ ਪੇਟ ਅਤੇ ਪਿੱਠ ਵਿੱਚ ਦਰਦ ਹੁੰਦਾ ਰਹਿੰਦਾ ਹੈ। ਪੀਰੀਅਡ ਕੁਝ ਔਰਤਾਂ ਵਿੱਚ ਆਮ ਗੱਲ ਹੈ ਅਤੇ ਕਈ ਔਰਤਾਂ ਨੂੰ ਇਸ ਕਾਰਨ ਬਹੁਤ ਪਰੇਸ਼ਾਨੀ ਝੱਲਣੀ ਪੈਂਦੀ ਹੈ।  ਜੇਕਰ ਪੀਰੀਅਡ ਦੌਰਾਨ ਖੂਨ ਲਗਾਤਾਰ 7 ਦਿਨ ਤੋਂ ਜਿਆਦਾ ਦਿਨ ਵਹਿੰਦਾ ਹੈ ਤਾਂ ਇਹ ਬੇਹੱਦ ਖਤਰਨਾਕ ਹੋ ਸਕਦੀ ਹੈ।

1.ਹਰਮੋਨ ਦਾ ਅਸੰਤੁਲਨ ਹੋਣਾ-
ਜਦੋਂ ਮਹਿਲਾ ਵਿੱਚ ਹਰਮੋਨਜ਼ ਅਸੰਤੁਲਨ ਹੁੰਦੇ ਹਨ ਤਾਂ ਪੀਰੀਅਡ ਦੌਰਾਨ ਖੂਨ ਜਿਆਦਾ ਸਮਾਂ ਵਹਿੰਦਾ ਹੈ। ਇਸ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ।

2.ਫਾਈਬਰੋਇਡਜ਼ ਬਿਮਾਰੀ
ਫਾਈਬਰੋਇਡਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬੱਚੇਦਾਨੀ ਦਾ ਆਕਾਰ ਵੱਧ ਜਾਂਦਾ ਹੈ ਅਤੇ ਇਹ ਬੱਚੇਦਾਨੀ ਵਿੱਚ ਗੰਢਾਂ ਬਣ ਜਾਂਦੀਆਂ ਹਨ ਜੋ ਔਰਤਾਂ ਵਿੱਚ ਕਾਫ਼ੀ ਆਮ ਹਨ ਪਰ ਇਹ ਪੀਰੀਅਡ ਦੌਰਾਨ ਅਸਹਿ ਦਰਦ ਅਤੇ ਕੜਵੱਲ ਭਾਰੀ ਖੂਨ ਵਹਿਣ ਦਾ ਕਾਰਨ ਹੋ ਸਕਦੇ ਹਨ ਅਤੇ ਇਸ ਕਾਰਨ ਗਰਭਪਾਤ ਹੋਣ ਦਾ ਖਤਰਾ ਵੀ ਰਹਿੰਦਾ ਹੈ।

3. ਬਿਮਾਰੀ ਪੌਲੀਪਸ
ਪੌਲੀਪਸ ਆਮ ਤੌਰ ‘ਤੇ ਗਰਭ ਅੰਦਰ ਗੰਢਾਂ ਹੁੰਦੀਆਂ ਹਨ ਜੋ ਕਿ ਐਂਡੋਮੈਟਰੀਅਮ ਵਿੱਚ ਸੈੱਲਾਂ ਦੇ ਅਸਧਾਰਨ ਵਾਧੇ ਦਾ ਕਾਰਨ ਬਣਦੀਆਂ ਹਨ।ਇਸ ਨੂੰ ਐਂਡੋਮੈਟਰੀਅਲ ਪੌਲੀਪਸ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ ‘ਤੇ ਗੈਰ-ਕੈਂਸਰ ਵਾਲੇ ਹੁੰਦੇ ਹਨ ਉਥੇ ਹੀ ਕਈ ਕੈਂਸਰ ਵਿੱਚ ਬਦਲ ਸਕਦੇ ਹਨ।

4. ਗਰਭ ਨਿਰੋਧਕ ਗੋਲੀਆਂ ਦੀ ਵਰਤੋਂ
ਜੇਕਰ ਮਹਿਲਾ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਵਧੇਰੇ ਕਰਨ ਲੱਗ ਜਾਵੇ ਤਾਂ ਇਸ ਨਾਲ ਵੀ ਪੀਰੀਅਡ ਡਿਸਟਰਬ ਹੁੰਦੇ ਹਨ ਇਸ ਨਾਲ ਕਈ ਬਿਮਾਰੀਆਂ ਦਾ ਜਨਮ ਹੁੰਦਾ ਹੈ। ਗਰਭ ਨਿਰੋਧਕ ਗੋਲੀਆ ਦੀ ਵਰਤੋਂ ਵਧੇਰੇ ਕਰਨ ਨਾਲ ਗਰਭ ਠਹਿਰਣ ਵਿੱਚ ਸਮੱਸਿਆ ਆਉਂਦੀ ਹੈ।
5. ਦਵਾਈਆ ਦਾ ਸੇਵਨ ਵਧੇਰੇ ਕਰਨ ਨਾਲ ਸੈਕਸ ਰੁਚੀ ਘਟਣੀ 
ਜਦੋਂ ਮਹਿਲਾ ਦਵਾਈਆਂ ਦਾ ਸੇਵਨ ਵਧੇਰੇ ਕਰਦੀ ਹੈ ਇਸ ਨਾਲ ਔਰਤ ਦੀ ਸੈਕਸ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਦਵਾਈਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *