ਵਿਸ਼ਵ ਅਸਥਮਾ ਦਿਵਸ ‘ਤੇ ਜਾਣੋ ਆਪਣੇ ਆਪ ਨੂੰ ਅਸਥਮਾ ਤੋਂ ਬਚਾਉਣ ਲਈ ਵਿਸ਼ੇਸ਼ ਹਦਾਇਤਾਂ !

 World Asthma Day 2023: ਅੱਜ 2 ਮਈ ਨੂੰ ਵਿਸ਼ਵ ਅਸਥਮਾ ਦਿਵਸ ਮਨਾਇਆ ਜਾ ਰਿਹਾ ਹੈ। ਵਿਸ਼ਵ ਅਸਥਮਾ ਦਿਵਸ ਹਰ ਸਾਲ ਮਈ ਦੇ ਪਹਿਲੇ ਹਫ਼ਤੇ ਪੂਰੀ…

 World Asthma Day 2023: ਅੱਜ 2 ਮਈ ਨੂੰ ਵਿਸ਼ਵ ਅਸਥਮਾ ਦਿਵਸ ਮਨਾਇਆ ਜਾ ਰਿਹਾ ਹੈ। ਵਿਸ਼ਵ ਅਸਥਮਾ ਦਿਵਸ ਹਰ ਸਾਲ ਮਈ ਦੇ ਪਹਿਲੇ ਹਫ਼ਤੇ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਅਸਥਮਾ ਦਿਵਸ ਮਨਾਉਣ ਦੀ ਸ਼ੁਰੂਆਤ 1993 ਵਿੱਚ ਹੋਈ ਸੀ, ਜਦੋਂ ਪਹਿਲੀ ਵਾਰ ਗਲੋਬਲ ਇਨੀਸ਼ੀਏਟਿਵ ਫਾਰ ਅਸਥਮਾ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇਹ ਦਿਨ ਮਨਾਇਆ ਗਿਆ। ਬਾਅਦ ਵਿੱਚ 1998 ਵਿੱਚ, 35 ਤੋਂ ਵੱਧ ਦੇਸ਼ਾਂ ਵਿੱਚ ਅਸਥਮਾ ਦਿਵਸ ਸਮਾਗਮ ਆਯੋਜਿਤ ਕੀਤੇ ਗਏ। ਇਹ ਜਨਤਕ ਸਿਹਤ ਦੇ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਹੈ।

ਇਸ ਸਾਲ ਵਿਸ਼ਵ ਅਸਥਮਾ ਦਿਵਸ ਲਈ ਇੱਕ ਵਿਸ਼ੇਸ਼ ਥੀਮ ਤੈਅ ਕੀਤੀ ਗਈ ਹੈ। ਅਸਥਮਾ ਦਿਵਸ 2023 ਦੀ ਥੀਮ ‘ਅਸਥਮਾ ਕੇਅਰ ਫਾਰ ਆਲ’ ਹੈ। ਇਸ ਵਿਸ਼ੇ ਦਾ ਉਦੇਸ਼ ਦਮੇ ਨਾਲ ਹੋਣ ਵਾਲੀਆਂ ਮੌਤਾਂ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ (World Asthma Day) ਘਟਾਉਣ ਲਈ ਹਰ ਕਿਸੇ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਲਈ ਅੱਜ ਤੁਹਾਨੂੰ ਅਸੀਂ ਅਸਥਮਾ ਨੂੰ ਲੈ ਕੇ ਜਾਗਰੂਕ ਕਰਨ ਲਈ ਕੁਝ ਅਜਿਹਾ ਹੀ ਵਿਸ਼ਾ ਲੈ ਕੇ ਆਏ ਹਾਂ। 

ਸਾਡੇ ਵਿੱਚੋਂ ਕਈ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਅਸਥਮਾ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਵਿੱਚੋਂ ਹੀ ਇੱਕ ਹੈ ਗਰਮੀਆਂ ਵਿੱਚ ਸਾਹ ਲੈਣ ਵਿੱਚ ਦਿੱਕਤ ਆਉਣਾ।  

ਜੇਕਰ ਤੁਹਾਨੂੰ ਵੀ ਸਾਹ ਲੈਣ ਲਈ ਗਰਮੀਆਂ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਤੁਹਾਨੂੰ ਇਸ ਗੱਲ ‘ਤੇ ਧਿਆਨ ਦੇਣਾ ਜਰੂਰੀ ਹੈ ਕੇ ਇਸ ਦੇ ਕੀ ਕਰਨ ਹਨ ਅਤੇ ਕਿਵੇਂ ਬਚਾਅ ਹੋ ਸਕਦਾ ਹੈ: 

ਬਦਲ ਰਹੀ ਜੀਵਨ ਸ਼ੈਲੀ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੋਕਾਂ ਦੇ ਸਰੀਰ ਵਿੱਚ ਘਰ ਕਰ ਲੈਂਦੀਆਂ ਹਨ ਉਨ੍ਹਾਂ ਵਿੱਚ ਸ਼ੂਗਰ,ਹਾਈਪਰਟੈਨਸ਼ਨ,ਮੋਟਾਪਾ ਵਰਗੀਆਂ ਬਿਮਾਰੀਆਂ ਦੇ ਨਾਮ ਸ਼ਾਮਲ ਹਨ ਅਤੇ ਦਮਾ (World Asthma Day2023) ਵੀ ਜੀਵਨਸ਼ੈਲੀ,ਜੈਨੇਟਿਕ ਅਤੇ ਕੁਝ ਐਲਰਜੀ ਨਾਲ ਹੋਣ ਵਾਲੇ ਰੋਗ ਹਨ।

ਦਮਾ ਇੱਕ ਸਾਹ ਦੀ ਬਿਮਾਰੀ ਹੈ ਅਤੇ ਇਸ ਨਾਲ ਸਰੀਰ ਵਿੱਚ ਐਲਰਜੀ ਪੈਦਾ ਕਰਨ ਵਾਲੇ ਪਦਾਰਥ ਪੈਦਾ ਹੋ ਜਾਂਦੇ ਹਨ। ਉਥੇ ਹੀ ਸਿਹਤਮੰਦ ਵਿਅਕਤੀ ਦੀ ਸਾਹ ਵਾਲੀ ਨਾਲੀ ਆਮ ਹੁੰਦੀ ਹੈ ਪਰ ਐਲਰਜੀ ਹੋਣ ਕਾਰਨ ਇਹ ਸੁੰਗੜਨ (World Asthma Day) ਲੱਗ ਜਾਂਦੀ ਹੈ ਜਿਸ ਕਾਰਨ ਸਮੱਸਿਆ ਲੈਣ ਵਿੱਚ ਗੰਭੀਰ ਸਮੱਸਿਆ ਹੋਣ ਲੱਗ ਜਾਂਦੀ ਹੈ।

ਮੌਸਮ ਵਿੱਚ ਨਮੀ ਹੋਣਾ 
ਮੌਸਮ ਵਿੱਚ ਨਮੀ ਵੀ ਸਾਹ ਦੀਆਂ ਗੰਭੀਰ ਬਿਮਾਰੀਆਂ ਦਾ ਇੱਕ ਕਾਰਨ ਹੈ ਇਸ ਨਾਲ ਗਰਮੀਆਂ ਦੇ ਮੌਸਮ ਵਿੱਚ ਨਮੀ ਹੋਣ ਦੇ ਕਾਰਨ ਬਹੁਤ ਸਾਰੇ ਪ੍ਰਦੂਸ਼ਕ ਤੱਤ ਇਕੱਠੇ ਹੋ ਜਾਂਦੇ ਹਨ ਅਤੇ ਸਾਹ ਲੈਣ ਦੇ ਨਾਲ ਹੀ ਇਹ ਤੱਤ ਸਰੀਰ ਵਿੱਚ ਜਾ ਕੇ ਐਲਰਜੀ ਵਧਾਉਂਦੇ ਹਨ।

ਹਰ ਤਰਾਂ ਦੀ ਕਸਰਤ ਨਾ ਕਰਨਾ
ਦੱਸ ਦਈਏ ਕਿ ਦਮਾ ਦੇ ਮਰੀਜ਼ਾਂ ਨੂੰ ਕਸਰਤ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਦਮਾ ਟਰਿੱਗਰ ਕਰ ਸਕਦਾ ਹੈ ਅਤੇ ਹਰੇਕ ਵਿਅਕਤੀ ਨੂੰ ਕਸਰਤ ਕਰਨ ਸਮੇਂ ਜ਼ਿਆਦਾ ਠੰਢਾ ਪਾਣੀ ਪੀਣਾ ਨਹੀਂ ਚਾਹੀਦਾ ਹੈ।

ਪਾਲਤੂ ਜਾਨਵਰਾਂ ਦੇ ਵਾਲਾਂ ਨੂੰ ਸਾਹ ਨਲੀ ਵਿੱਚ ਜਾਣ ਤੋਂ ਬਚੋ 
ਅਕਸਰ ਲੋਕ ਆਪਣੇ ਘਰਾਂ ਵਿੱਚ ਕੁੱਤੇ ਅਤੇ ਬਿੱਲੀਆਂ ਨੂੰ ਪਾਲਣਾ ਬੇਹੱਦ ਪਸੰਦ ਕਰਦੇ ਹਨ ਪਰ ਇੰਨ੍ਹਾਂ ਪਾਲਤੂ ਪਸ਼ੂਆਂ ਦੇ ਵਾਲਾਂ ਵਿੱਚ ਕੁਝ ਐਲਰਜੀ ਵਾਲੇ ਪਦਾਰਥ ਪਾਏ ਜਾਂਦੇ ਹਨ। ਕਈ ਵਾਰੀ ਪਾਲਤੂ ਕੁੱਤਾ ਅਤੇ ਬਿੱਲੀ ਵੀ ਐਲਰਜੀ ਨੂੰ ਵਧਾ ਦਿੰਦੇ ਹਨ।

ਧੂੜ ਮਿੱਟੀ ਵਿੱਚ ਆਪਣੇ ਨੱਕ ਨੂੰ ਢੱਕ ਕੇ ਰੱਖੋ 
ਕਈ ਲੋਕ ਤਾਂ ਧੂੜ ਮਿੱਟੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ ਹਨ ਉਨ੍ਹਾਂ ਨੂੰ ਮੋਟਰਸਾਈਕਲ ਚਲਾਉਣ ਤੋਂ ਬਾਅਦ ਹੀ ਬਹੁਤ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਘਰਾਂ ਵਿੱਚ ਮੌਜ਼ੂਦ ਧੂੜ ਵੀ ਐਲਰਜੀ ਦਾ ਵੱਡਾ ਕਾਰਨ ਬਣਦੀ ਹੈ।

Leave a Reply

Your email address will not be published. Required fields are marked *