12 ਸਾਲ ‘ਚ ਪਹਿਲਾ ਪਾਕਿਸਤਾਨੀ ਮੰਤਰੀ ਭਾਰਤ ਦੌਰੇ ‘ਤੇ

Pakistani Minister Visit India News: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਹਨ। ਬਿਲਾਵਲ ਭੁੱਟੋ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਿਖਰ ਸੰਮੇਲਨ ਵਿੱਚ…

Pakistani Minister Visit India News: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਹਨ। ਬਿਲਾਵਲ ਭੁੱਟੋ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਗੋਆ ਪਹੁੰਚੇ, ਬਿਲਾਵਲ ਭੁੱਟੋ ਲਗਭਗ 12 ਸਾਲਾਂ ਵਿੱਚ ਭਾਰਤ ਦਾ ਦੌਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਬਣ ਗਏ ਹਨ। 2011 ਤੋਂ ਬਾਅਦ ਗੁਆਂਢੀ ਦੇਸ਼ ਪਾਕਿਸਤਾਨ ਦੀ ਭਾਰਤ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।

ਇਸ ਤੋਂ ਪਹਿਲਾਂ ਸਾਲ 2011 ‘ਚ ਹਿਨਾ ਰੱਬਾਨੀ ਖਾਰ ਭਾਰਤ ਦੌਰੇ ‘ਤੇ ਆਈ ਸੀ। 12 ਸਾਲਾਂ ਬਾਅਦ ਪਾਕਿਸਤਾਨ ਦਾ ਕੋਈ ਵਿਦੇਸ਼ ਮੰਤਰੀ ਭਾਰਤ ਪਹੁੰਚਿਆ ਹੈ। ਬਿਲਾਵਲ ਭੁੱਟੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਭੁੱਟੋ ਪਰਿਵਾਰ ਦੇ ਵਾਰਿਸ ਹਨ।

ਬਿਲਾਵਲ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀਐਫਐਮ) ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਜਿਹੇ ਸਮੇਂ ਵਿੱਚ ਭਾਰਤ ਆਏ ਹਨ ਜਦੋਂ ਸਰਹੱਦ ਪਾਰ ਅੱਤਵਾਦ ਨੂੰ ਪਾਕਿਸਤਾਨ ਵੱਲੋਂ ਜਾਰੀ ਸਮਰਥਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਦਰਮਿਆਨ ਤਣਾਅ ਵਧ ਰਿਹਾ ਹੈ।

Leave a Reply

Your email address will not be published. Required fields are marked *