ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਅੱਜ ਸੰਭਾਲਣਗੇ ਗੱਦੀ

King Charles III Coronation: ਕਿੰਗ ਚਾਰਲਸ III ਦੀ ਤਾਜਪੋਸ਼ੀ ਲਈ ਬਰਤਾਨੀਆ ਪੂਰੀ ਤਰ੍ਹਾਂ ਤਿਆਰ ਹੈ। ਇਹ ਸਮਾਗਮ ਕਿੰਗ ਚਾਰਲਸ III ਨੂੰ ਸ਼ਾਹੀ ਪਰਿਵਾਰ ਦੇ 40ਵੇਂ ਬਾਦਸ਼ਾਹ…

King Charles III Coronation: ਕਿੰਗ ਚਾਰਲਸ III ਦੀ ਤਾਜਪੋਸ਼ੀ ਲਈ ਬਰਤਾਨੀਆ ਪੂਰੀ ਤਰ੍ਹਾਂ ਤਿਆਰ ਹੈ। ਇਹ ਸਮਾਗਮ ਕਿੰਗ ਚਾਰਲਸ III ਨੂੰ ਸ਼ਾਹੀ ਪਰਿਵਾਰ ਦੇ 40ਵੇਂ ਬਾਦਸ਼ਾਹ ਵਜੋਂ ਚਿੰਨ੍ਹਿਤ ਕਰੇਗਾ। ਦੱਸ ਦਈਏ ਕਿ ਆਪਣੀ ਇਤਿਹਾਸਕ ਤਾਜਪੋਸ਼ੀ ਦੌਰਾਨ, ਕਿੰਗ ਚਾਰਲਸ III ਉਸੇ ਸਿੰਘਾਸਣ ‘ਤੇ ਬੈਠਣਗੇ ਜੋ 86 ਸਾਲ ਪਹਿਲਾਂ ਉਸਦੇ ਨਾਨਾ, ਜਾਰਜ VI ਦੀ ਤਾਜਪੋਸ਼ੀ ਲਈ ਵਰਤਿਆ ਗਿਆ ਸੀ।

ਸ਼ਾਹੀ ਪਰੰਪਰਾ ਦੇ ਮੁਤਾਬਿਕ ਐਬੇ ਵਿੱਚ ਤਾਜਪੋਸ਼ੀ ਦੇ ਵੱਖ-ਵੱਖ ਪੜਾਵਾਂ ਦੌਰਾਨ ਰਵਾਇਤੀ ਸਿੰਘਾਸਣਾਂ ਅਤੇ ਗੱਦੀਆਂ ਦੀਆਂ ਵਰਤੋਂ ਕੀਤੀ ਜਾਂਦੀ ਹੈ। ਤਾਜਪੋਸ਼ੀ ਦੌਰਾਨ ਰਾਜਾ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਵੱਖ-ਵੱਖ ਪਲਾਂ ‘ਤੇ ‘ਸੇਂਟ ਐਡਵਰਡਜ਼ ਚੇਅਰ’, ‘ਚੇਅਰਜ਼ ਆਫ਼ ਸਟੇਟ’ ਅਤੇ ‘ਥਰੋਨ ਚੇਅਰਜ਼’ ‘ਤੇ ਬੈਠਣਗੇ।

Leave a Reply

Your email address will not be published. Required fields are marked *