ਚੰਡੀਗੜ੍ਹ: ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਬੀਰ ਦੇਵਿੰਦਰ ਸਿੰਘ ਪੀਜੀਆਈ ਵਿੱਚ ਦਾਖਲ ਸਨ। ਸਾਬਕਾ ਸਪੀਕਰ ਦੇ ਦੇਹਾਂਤ ਉੱਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੁੱਖ ਪ੍ਰਗਟ ਕੀਤਾ ਹੈ।
ਬੀਰ ਦਵਿੰਦਰ ਸਿੰਘ ਦਾ ਸਿਆਸੀ ਸਫ਼ਰ
ਪੰਜਾਬ ਦੀ ਵਿਧਾਨ ਸਭਾ ਵਿੱਚ 2003 ਤੋਂ 2004 ਤੱਕ ਡਿਪਟੀ ਸਪੀਕਰ ਰਹੇ। ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਕ ਹੁਨਰਮੰਦ ਸਿਆਸਤਦਾਨ ਸਨ ਤੇ ਉਨ੍ਹਾਂ ਨੂੰ ਵਿਧਾਨ ਸਭਾ ਦੀ 2002-07 ਦੀ ਸਰਕਾਰ ਦੌਰਾਨ ਸਰਬੋਤਮ ਸੰਸਦ ਮੈਂਬਰ ਦਾ ਖਿਤਾਬ ਵੀ ਮਿਲਿਆ ਸੀ।