ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ(Corona) ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਕੋਰੋਨਾ ਕੇਸ ਤੇ ਘਟਨੇ ਸ਼ੁਰੂ ਹੋ ਗਏ ਹਨ ਪਰ ਮੌਤਾਂ ਦਾ ਆਂਕੜਾ ਵੱਧ ਰਿਹਾ ਹੈ। ਕੋਰੋਨਾਵਾਇਰਸ (Coronavirus)ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।
ਇਸ ਵਿਚਾਲੇ ਅੱਜ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆਈ ਹੈ।(IMD)ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਅੱਜ ਦੱਸਿਆ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ਭਰ ਵਿਚ 270 ਡਾਕਟਰਾਂ ਦੀ ਮੌਤ ਹੋ ਗਈ ਹੈ। ਇਸ ਸੂਚੀ ਵਿਚ ਆਈਐਮਏ ਦੇ ਸਾਬਕਾ ਪ੍ਰਧਾਨ ਡਾ. ਕੇ ਕੇ ਅਗਰਵਾਲ ਵੀ ਸ਼ਾਮਲ ਹੈ। ਅਗਰਵਾਲ ਦੀ ਮੌਤ ਤੋਂ ਬਾਅਦ, ਉਸ ਦੇ ਅਧਿਕਾਰਤ ਖਾਤੇ ‘ਤੇ ਇਕ ਪੋਸਟ ਪ੍ਰਕਾਸ਼ਤ ਕੀਤੀ ਗਈ ਜਿਸ ਵਿਚ ਕਿਹਾ ਗਿਆ ਕਿ ਇਹ ਬੜੇ ਦੁੱਖ ਨਾਲ ਦੱਸਿਆ ਜਾ ਰਿਹਾ ਹੈ ਕਿ ਕੇ ਕੇ ਅਗਰਵਾਲ ਦੀ 17 ਮਈ ਨੂੰ ਰਾਤ 11.30 ਵਜੇ ਮੌਤ ਹੋ ਗਈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਸਮਾਂ ਸਿਹਤ ਜਾਗਰੂਕਤਾ ਲਈ ਸਮਰਪਿਤ ਕੀਤਾ।
ਇੱਥੇ ਹੋਰ ਪੜ੍ਹੋ :- ਮਹਾਰਾਸ਼ਟਰ ਅਤੇ ਕਰਨਾਟਕ ’ਚ ਵੀ ਦਿਖਿਆ ਤਾਊਤੇ ਦਾ ਕਹਿਰ, 14 ਲੋਕਾਂ ਦੀ ਹੋਈ ਮੌਤ
ਸੂਬੇ ਮੁਤਾਬਿਕ ਦੇਖੋ ਡਾਕਟਰਾਂ ਦੀ ਮੌਤ ਦਾ ਆਂਕੜਾ
ਬਿਹਾਰ ਵਿਚ ਸਭ ਤੋਂ ਵੱਧ 78 ਡਾਕਟਰਾਂ (Doctors)ਦੀ ਮੌਤ ਹੋਈ ਹੈ ਜਦਕਿ (UP)ਉਤਰ ਪ੍ਰਦੇਸ਼ ਵਿਚ 37, (Delhi)ਦਿੱਲੀ ਵਿੱਚ 29 ਤੇ ਆਂਧਰਾ ਪ੍ਰਦੇਸ਼ ਵਿਚ 22 ਡਾਕਟਰਾਂ ਦੀ ਮੌਤ ਹੋਈ ਹੈ। ਆਈਐਮਏ ਅਨੁਸਾਰ ਕਰੋਨਾ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ ਜਦਕਿ ਦੂਜੀ ਲਹਿਰ ਦੇ ਘੱਟ ਸਮੇਂ ਦੌਰਾਨ ਹੀ 270 ਡਾਕਟਰ ਰੱਬ ਨੂੰ ਪਿਆਰੇ ਨੂੰ ਗਏ।