ਨਵੀਂ ਦਿੱਲੀ- ਮਦਰਸ ਡੇਅ ਮੌਕੇ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰ ਕੇ ਉਨ੍ਹਾਂ ਨੂੰ ਮਦਰਸ ਡੇਅ ਦੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਥੇ ਹੀ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਖਾਨ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਆਪਣੇ ਦੋਹਾਂ ਬੇਟਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਦੇ ਦੂਜੇ ਪੁੱਤਰ ਦਾ ਜਨਮ 21 ਫਰਵਰੀ ਨੂੰ ਹੋਇਆ ਸੀ। ਜਨਮ ਤੋਂ ਬਾਅਦ ਹੁਣ ਤੱਕ ਐਕਟ੍ਰੈਸ ਨੇ ਆਪਣੇ ਪੁੱਤਰਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਨਹੀਂ ਕੀਤੀ ਸੀ। ਉਥੇ ਹੀ ਹੁਣ ਇਸ ਖਾਸ ਮੌਕੇ ‘ਤੇ ਕਰੀਨਾ ਨੇ ਇਕ ਖਾਸ ਫੋਟੋ ਆਪਣੇ ਫੈਂਸ ਨਾਲ ਸ਼ੇਅਰ ਕੀਤੀ ਹੈ।
ਹੁਣ ਸਮਾਂ ਆ ਗਿਆ ਹੈ ਜਿਸ ਦਾ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਜੀ ਹਾਂ, ਕਰੀਨਾ ਨੇ ਆਪਣੇ ਦੋਵੇਂ ਹੀ ਲਿਟਿਲ ਸਟਾਰਸ ਦੀ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਤੈਮੂਰ ਦੀ ਗੋਦ ਵਿਚ ਉਨ੍ਹਾਂ ਦਾ ਛੋਟਾ ਭਰਾ ਹੈ। ਤੈਮੂਰ ਭਰਾ ਨੂੰ ਗੋਦ ਵਿਚ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਫੈਂਸ ਇਸ ਤਸਵੀਰ ‘ਤੇ ਜਮ ਕੇ ਰਿਐਕਸ਼ਨ ਦੇ ਰਹੇ ਹਨ। ਨਾਲ ਹੀ ਸੈਲੇਬਸ ਵੀ ਜਮ ਕੇ ਕੁਮੈਂਟ ਕਰ ਰਹੇ ਹਨ। ਇੰਨਾ ਹੀ ਨਹੀਂ ਫੈਂਸ ਕੁਮੈਂਟ ਕਰ ਕੇ ਛੋਟੇ ਨਵਾਬ ਦਾ ਨਾਂ ਜਾਨਣਾ ਚਾਹ ਰਹੇ ਹਨ। ਕਰੀਨਾ ਨੇ ਤਸਵੀਰ ਸ਼ੇਅਰ ਕਰ ਕੇ ਕੈਪਸ਼ਨ ਲਿਖੀ। ਅੱਜ ਉਮੀਦ ‘ਤੇ ਪੂਰੀ ਦੁਨੀਆ ਕਾਇਮ ਹੈ ਅਤੇ ਇਹ ਦੋਵੇਂ ਹੀ ਮੇਰੇ ਭਵਿੱਖ ਦੀ ਉਮੀਦ ਹੈ ਇਸ ਦੇ ਨਾਲ ਹੀ ਕਰੀਨਾ ਨੇ ਫੈਂਸ ਨੂੰ ਮਦਰਸ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਤੁਹਾਨੂੰ ਦੱਸ ਦਈਏ ਕਿ ਕਰੀਨਾ ਨੇ ਦੂਜੇ ਬੇਟੇ ਨੂੰ ਫਰਵਰੀ ਵਿਚ ਜਨਮ ਦਿੱਤਾ ਸੀ। ਜਿਸ ਪਿੱਛੋਂ ਉਹ ਆਪਣੇ ਨਵੇਂ ਘਰ ਵਿਚ ਸ਼ਿਫਟ ਹੋ ਗਈ ਸੀ। ਫੈਂਸ ਆਏ ਦਿਨੀਂ ਨੰਨ੍ਹੇ ਮਹਿਮਾਨ ਦੀ ਤਸਵੀਰ ਦੀ ਉਡੀਕ ਕਰਦੇ ਹਨ। ਤੈਮੂਰ ਦੇ ਜਨਮ ‘ਤੇ ਉਨ੍ਹਾਂ ਦੇ ਨਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਜਿਸ ਮਗਰੋਂ ਸੈਫੀਨਾ ਨੇ ਅਜੇ ਤੱਕ ਆਪਣੇ ਦੂਜੇ ਬੱਚੇ ਦਾ ਨਾਂ ਸਾਂਝਾ ਨਹੀਂ ਕੀਤਾ ਹੈ।