ਮੁੰਬਈ: ਦੇਸ਼ ਵਿਚ (Corona)ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ (Oxygen) ਆਕਸੀਜਨ ਦੀ ਕਮੀ ਹੋਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਵਿਚਾਲੇ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਆਕਸੀਜ਼ਨ ਦਾ ਲੈਵਲ ਘੱਟ ਹੋਣ ‘ਤੇ ‘ਬਿੱਗ ਬੌਸ’ ਫੇਮ ਅਦਾਕਾਰਾ (Sambhavna Seth) ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ ਪਰ ਇਸ ਤੋਂ ਬਾਅਦ ਸੰਭਾਵਨਾ ਸੇਠ ਦੀ (Video viral)ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ Sambhavna Seth (ਸੰਭਾਵਨਾ ਸੇਠ) ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਪਿਤਾ ਦੇ ਇਲਾਜ ਵਿੱਚ ਲਾਪ੍ਰਵਾਹੀ ਵਰਤਣ ਤੇ ਸਟਾਫ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਇੱਥੇ ਪੜੋ ਹੋਰ ਖ਼ਬਰਾਂ: ਵਿਆਹੁਤਾ ਦੀ ਭੇਤ ਭਰੇ ਹਾਲਾਤਾਂ ‘ਚ ਮੌਤ! ਪੇਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ, ਸਹੁਰਿਆਂ ‘ਤੇ ਲੱਗੇ ਮੌਤ ਦੇ ਦੋਸ਼
ਇਸ (Video viral)ਵੀਡੀਓ ਨੂੰ ਸੰਭਾਵਨਾ ਸੇਠ ਨੇ ਖੁਦ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਪਿਤਾ ਦੀ ਹਾਲਤ ਦਿਖਾ ਰਹੀ ਹੈ ਤੇ ਚੀਕ-ਚੀਕ ਕੇ ਕਹਿ ਰਹੀ ਹੈ ਕਿ ਕੋਈ ਉਸ ਦੇ ਪਿਤਾ ਨੂੰ ਦੇਖੇ, ਉਨ੍ਹਾਂ ਦੀ ਆਕਸੀਜ਼ਨ ਦਾ ਲੈਵਲ ਘੱਟ ਹੈ ਪਰ ਕੋਈ ਵੀ ਸੰਭਾਵਨਾ ਸੇਠ ਕੋਲ ਆਉਂਦਾ ਨਜ਼ਰ ਨਹੀਂ ਆਇਆ।
ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਵਿਚ, ਸੰਭਾਵਨਾ ਸੇਠ ਨੇ ਕਿਹਾ ਕਿ ਉਸ ਦੇ ਕੋਰੋਨਾ ਨਾਲ ਪੌਜੇਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਕੋਰੋਨਾ ਤੋਂ ਨਹੀਂ ਹੋਈ, ਬਲਕਿ ਉਸ ਦੇ ਪਿਤਾ ਦੀ ਡਾਕਟਰੀ ਤੌਰ ‘ਤੇ ਇਲਾਜ਼ ਠੀਕ ਢੰਗ ਨਾਲ ਨਾ ਹੋਣ ਕਾਰਨ ਹੋਈ ਹੈ।
View this post on Instagram