ਇਜ਼ਰਾਇਲ ਤੇ ਹਮਾਸ ਵਿਚਾਲੇ ਰਾਕੇਟ ਹਮਲਾ ਜਾਰੀ, UNSC ਦੀ ਐਤਵਾਰ ਨੂੰ ਮੀਟਿੰਗ

ਸੰਯੁਕਤ ਰਾਸ਼ਟਰ (ਇੰਟ.)- ਇਜ਼ਰਾਇਲ ਅਤੇ ਫਲਸਿਤੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਐਤਵਾਰ ਨੂੰ ਇਕ ਓਪਨ ਮੀਟਿੰਗ ਕਰੇਗਾ। ਸੰਯੁਕਤ ਰਾਸ਼ਟਰ…

ਸੰਯੁਕਤ ਰਾਸ਼ਟਰ (ਇੰਟ.)- ਇਜ਼ਰਾਇਲ ਅਤੇ ਫਲਸਿਤੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਐਤਵਾਰ ਨੂੰ ਇਕ ਓਪਨ ਮੀਟਿੰਗ ਕਰੇਗਾ। ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਥਾਈ ਪ੍ਰਤੀਨਿਧੀ ਝਾਂਗ ਜੂਨ ਨੇ ਟਵੀਟ ਕੀਤਾ ਕਿ ਮੀਟਿੰਗ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਟਵੀਟ ਵਿਚ ਕਿਹਾ ਗਿਆ ਹੈ ਕਿ ਅਧਿਕਾਰਤ ਫਲਿਸਤੀਨ ਖੇਤਰ ਵਿਚ ਤਣਾਅ ਵੱਧਣ ਨੂੰ ਲੈ ਕੇ ਚੀਨ ਕਾਫੀ ਚਿੰਤਤ ਹੈ। ਇਸ ਨੂੰ ਲੈ ਕੇ ਯੂ.ਐੱਨ.ਐੱਸ.ਸੀ. ਨੂੰ ਹੁਣ ਕਾਰਵਾਈ ਕਰਨ ਦੀ ਲੋੜ ਹੈ ਅਤੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਸਾਨੂੰ ਖੇਦ ਹੈ ਕਿ ਸ਼ੁੱਕਰਵਾਰ ਦੀ ਮੀਟਿੰਗ ਨੂੰ ਇਕ ਮੈਂਬਰ ਵਲੋਂ ਰੋਕ ਦਿੱਤਾ ਗਿਆ ਸੀ। ਡਿਪਲੋਮੇਟਸ ਮੁਤਾਬਕ ਸ਼ੁੱਕਰਵਾਰ ਦੀ ਮੀਟਿੰਗ ਅਮਰੀਕਾ ਵਲੋਂ ਰੋਕ ਦਿੱਤੀ ਗਈ ਸੀ।

ਯੂ.ਐੱਨ. ਲਈ ਨਾਰਵੇ ਮਿਸ਼ਨ ਵਲੋਂ ਟਵੀਟ ਕਰ ਕੇ ਦੱਸਿਆ ਗਿਆ ਹੈ ਕਿ ਐਤਵਾਰ ਦੀ ਮੀਟਿੰਗ ਨਾਰਵੇ ਟਿਊਨੀਸ਼ੀਆ ਅਤੇ ਚੀਨ ਵਲੋਂ ਪ੍ਰਸਤਾਵਿਤ ਕੀਤੀ ਗਈ ਹੈ। ਸੁਰੱਖਿਆ ਕੌਂਸਲ ਇਸ ਮੁੱਦੇ ‘ਤੇ ਬੰਦ ਕਮਰੇ ਵਿਚ ਦੋ ਦੌਰ ਦੀ ਗੱਲਬਾਤ ਕਰ ਚੁੱਕਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਹਿੰਸਾ ਭੜਕਣ ਤੋਂ ਬਾਅਦ ਗਾਜ਼ਾ ਵਿਚ ਹਮਾਸ ਦੇ ਅੱਤਵਾਦੀਆਂ ਨੇ ਹੁਣ ਤੱਕ ਉੱਤਰੀ, ਮੱਧ ਅਤੇ ਦੱਖਣੀ ਇਜ਼ਰਾਇਲ ਦੇ ਸ਼ਹਿਰਾਂ ਵਿਚ 1700 ਤੋਂ ਵਧੇਰੇ ਰਾਕੇਟ ਦਾਗੇ ਹਨ। ਇਸ ਵਿਚਾਲੇ ਇਜ਼ਰਾਇਲੀ ਫੌਜੀਆਂ ਨੇ ਗਾਜ਼ਾ ਪੱਟੀ ਵਿਚ 750 ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਜ਼ਿਕਰਯੋਗ ਹੈ ਕਿ ਰਾਕੇਟ ਹਮਲਿਆਂ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੀ ਜ਼ਿਆਦਾ ਹੋ ਗਈ ਹੈ। ਉਥੇ ਹੀ ਇਜ਼ਰਾਇਲ ਵਿਚ ਪੰਜ ਸਾਲ ਦੇ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ। ਇਜ਼ਰਾਇਲ ਨੇ ਗਾਜ਼ਾ ‘ਤੇ ਹਵਾਈ ਹਮਲਿਆਂ ਵਿਚ ਇਕ 6 ਮੰਜ਼ਿਲਾ ਇਮਾਰਤ ਨੂੰ ਢਾਹਿਆ ਗਿਆ। ਇਸ ਇਮਾਰਤ ਨਾਲ ਹਮਾਸ ਦੀਆਂ ਗਤੀਵਿਧੀਆਂ ਸੰਚਾਲਿਤ ਹੋ ਰਹੀਆਂ ਸਨ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਵਿਚਾਲੇ ਇਜ਼ਰਾਇਲ ਦੇ ਹਮਲਿਆਂ ਦਾ ਡਰ ਸਤਾ ਰਿਹਾ ਹੈ। ਇਹੀ ਹਾਲਤ ਇਜ਼ਰਾਇਲ ਦੀ ਹੈ। ਇਥੇ ਵੀ ਨਾਗਰਿਕ ਸਥਾਨ ਹਮਾਸ ਦੇ ਰਾਕੇਟਾਂ ਦਾ ਸ਼ਿਕਾਰ ਹੋ ਰਹੇ ਹਨ।

Leave a Reply

Your email address will not be published. Required fields are marked *