ਯੰਗੂਨ (ਇੰਟ.)- ਮਿਆਂਮਾਰ ਦੀ ਸੱਤਾਧਿਰ ਫੌਜ (ਤਾਤਮਾਦਾਵ) ਨੇ ਭਾਰਤ ਦੇ ਮਿਜ਼ੋਰਮ ਸੂਬੇ ਨਾਲ ਲੱਗਦੇ ਆਪਣੇ ਚਿਨ ਸੂਬੇ ਦੇ ਕਸਬੇ ਮਿਨਦੈਰ ਵਿਚ ਹਥਿਆਰਬੰਦ ਬਗਾਵਤ ਨੂੰ ਦਬਾਉਣ ਲਈ ਜਮ ਕੇ ਗੋਲੀਬਾਰੀ ਕੀਤੀ। ਇਥੇ ਇਕ ਪੁਲਸ ਸਟੇਸ਼ਨ ਅਤੇ ਬੈਂਕ ‘ਤੇ ਹਥਿਆਰਬੰਦ ਬਾਗੀਆਂ ਦੇ ਹਮਲੇ ਤੋਂ ਬਾਅਦ ਜੁੰਟਾ ਨੇ ਚਿਨ ਸੂਬੇ ਦੇ ਇਸ ਕਸਬੇ ਵਿਚ ਮਾਰਸ਼ਲ ਲਾਅ ਲਗਾ ਦਿੱਤਾ ਹੈ।
ਫੌਜੀ ਸ਼ਾਸਨ ਖਿਲਾਫ ਬਾਗੀ ਸਮੂਹ ਮਿਨਦੈਰ ਡਿਫੈਂਸ ਫੋਰਸ ਨੇ ਫੌਜੀ ਸ਼ਾਸਨ (ਤਾਤਮਾਦਾਵ) ਨੂੰ ਸ਼ਹਿਰਾਂ ਵਿਚ ਦਾਖਲ ਹੋਣ ਤੋਂ ਰੋਕ ਰੱਖਿਆ ਹੈ। ਬਾਗੀ ਸਮੂਹ ਵਿਚ ਹਥਿਆਰਬੰਦ ਪੁਲਸ ਦਸਤੇ ਦੇ ਨਾਲ ਹੀ ਹਥਿਆਰਬੰਦ ਉਗਰ ਨੌਜਵਾਨ ਵੀ ਸ਼ਾਮਲ ਹੈ ਜੋ ਲਗਾਤਾਰ ਫੌਜੀ ਸ਼ਾਸਨ ਦਾ ਵਿਰੋਧ ਕਰ ਰਹੇ ਹਨ ਅਤੇ ਆਪਣੇ ਦੇਸ਼ ਵਿਚ ਫਿਰ ਤੋਂ ਲੋਕਤੰਤਰ ਦੀ ਬਹਾਲੀ ਚਾਹੁੰਦੇ ਹਨ। ਚਿਨ ਆਦੀਵਾਸੀਆਂ ਦੇ ਕੁਝ ਪੁਰਾਣੇ ਬਾਗੀ ਵੀ ਫੌਜੀ ਸ਼ਾਸਨ ਦੇ ਖਿਲਾਫ ਬਗਾਵਤ ਨਾਲ ਜੁੜ ਗਏ ਹਨ। ਉਹ ਸਰਕਾਰੀ ਟਿਕਾਣਿਆਂ ‘ਤੇ ਹਮਲੇ ਲਈ ਦੇਸੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।
ਇਸ ਤੋਂ ਬਾਅਦ ਮੰਗਲਵਾਰ ਤੋਂ ਮਿਆਂਮਾਰ ਦੀ ਫੌਜ (ਤਾਤਮਾਦਾਵ) ਦੀਆਂ ਟੁਕੜੀਆਂ ਮਿਨਦੈਰ ਕਸਬੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਿਦੈਰ ਦੇ ਬਾਗੀਆਂ ਨੇ ਸਥਾਨਕ ਜੰਗ ਬੰਦੀ ਨੂੰ ਤੋੜਦੇ ਹੋਏ ਗੋਲੀਬਾਰੀ ਅਤੇ ਹਮਲੇ ਕੀਤੇ ਹਨ। ਇਸ ਤੋਂ ਬਾਅਦ ਫੌਜ ਨੇ ਮਿਦੈਰ ਤੋਂ ਤਕਰੀਬਨ 33 ਕਿਮੀ ਦੂਰ ਮਾਗਵੇ ਖੇਤਰ ਵਿਚ ਸਥਿਤ ਤੋਪਖਾਨੇ ਤੋਂ ਬੰਬਾਰੀ ਕਰ ਕੇ ਹਮਲੇ ਤੇਜ਼ ਕਰ ਦਿੱਤੇ। ਵੀਰਵਾਰ ਨੂੰ ਸਵੇਰੇ 6 ਵਜੇ ਤੱਕ ਉਥੇ ਗੋਲੇ ਦਾਗੇ ਜਾਂਦੇ ਰਹੇ।
ਚਿਨ ਸੂਬੇ ਵਿਚ ਰਾਸ਼ਟਰੀ ਮੋਰਚਾ ਦੇ ਸਾਬਕਾ ਪ੍ਰਧਾਨ ਥਾਮਸ ਥੈਂਗਨੋ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਨੇ ਆਪਣੇ ਨਾਗਰਿਕਾਂ ਦੇ ਦਮਨ ਲਈ ਤੋਪਖਾਨੇ ਦਾ ਜਮ ਕੇ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਇਕ 17 ਸਾਲ ਦਾ ਲੜਕਾ ਮਾਰਿਆ ਗਿਆ ਹੈ। ਕਿਊਖੁਤੂ ਵਿਚ ਅਜੇ ਵੀ ਉਨ੍ਹਾਂ ਲੋਕਾਂ ‘ਤੇ ਗੋਲੀਬਾਰੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਵਲੋਂ ਇਕ ਪਾਸੇ ਆਧੁਨਿਕ ਆਟੋਮੇਟਿਡ ਰਾਈਫਲਾਂ ਅਤੇ ਤੋਪਾਂ ਨਾਲ ਲੜ ਰਹੀ ਹੈ, ਜਦੋਂਕਿ ਸਥਾਨਕ ਬਾਗੀ ਸ਼ਿਕਾਰੀਆਂ ਵਾਲੀਆਂ ਦੇਸੀ ਰਾਈਫਲਾਂ ਨਾਲ ਬੜੀ ਬਹਾਦੁਰੀ ਨਾਲ ਫੌਜ ਦਾ ਸਾਹਮਣਾ ਕਰ ਰਹੇ ਹਨ। ਬੁੱਧਵਾਰ ਦੀ ਰਾਤ ਤੋਂ ਜੁੰਟਾ ਯਾਨੀ ਰਾਜਾ ਦੀ ਫੌਜ ਅਤੇ ਬਾਗੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ।
ਮਿਆਂਮਾਰ ਵਿਚ ਫੌਜ ਨੇ ਬਾਗੀਆਂ ਦੇ ਖਾਤਮੇ ਲਈ ਕੀਤੀ ਗੋਲੀਬਾਰੀ, ਲਗਾਇਆ ਮਾਰਸ਼ਲ ਲਾਅ
ਯੰਗੂਨ (ਇੰਟ.)- ਮਿਆਂਮਾਰ ਦੀ ਸੱਤਾਧਿਰ ਫੌਜ (ਤਾਤਮਾਦਾਵ) ਨੇ ਭਾਰਤ ਦੇ ਮਿਜ਼ੋਰਮ ਸੂਬੇ ਨਾਲ ਲੱਗਦੇ ਆਪਣੇ ਚਿਨ ਸੂਬੇ ਦੇ ਕਸਬੇ ਮਿਨਦੈਰ ਵਿਚ ਹਥਿਆਰਬੰਦ ਬਗਾਵਤ ਨੂੰ ਦਬਾਉਣ…
