ਸੈਕਰਾਮੈਂਟੋ – ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਅੱਗ ਲਾਸ ਏਂਜਲਸ ਕਾਊਂਟੀ ਨੇੜੇ ਦੱਖਣੀ ਕੈਲੇਫੋਰਨੀਆ ਵਿਚ ਲੱਗੀ ਹੈ ਜਿਥੇ ਝਾੜੀਆਂ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਅੱਗ ਫੈਲ ਗਈ। ਅੱਗ ਦਾ ਫੈਲਾਵ ਜਿਆਦਾ ਹੋਣ ਕਰਕੇ ਅਧਿਕਾਰੀਆਂ ਨੇ ਇਸ ਖੇਤਰ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ।
ਲਾਸ ਏਂਜਲਸ ਕਾਊਂਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਨੇ ਜਾਣ ਬੁਝ ਕੇ ਲਾਈ ਹੈ। ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹ ਮਾਮਲਾ ਜਾਂਚ ਅਧੀਨ ਹੈ। ਅਧਿਕਾਰੀਆਂ ਅਨੁਸਾਰ ਟੌਪੰਗਾ ਕੇਨਯੋਨ ਨੇੜੇ ਪਾਲੀਸੇਡਜ ਖੇਤਰ ਵਿਚੋਂ ਤਕਰੀਬਨ 1000 ਲੋਕਾਂ ਨੂੰ ਕੱਢਿਆ ਗਿਆ ਹੈ।