ਨਵੀਂ ਦਿੱਲੀ: ਦੁਨੀਆਂ ਭਰ ਵਿਚ ਕੋਰੋਨਾ (Corona)ਮਾਮਲੇ ਦੀ ਰਫ਼ਤਾਰ ਤੇਜੀ ਨਾਲ ਵੱਧ ਰਹੀ ਹੈ। ਇਸ ਵਿਚਾਲੇ ਕੋਰੋਨਾ ਮਾਮਲਿਆਂ ਨੂੰ ਵਧਦੇ ਵੇਖ ਕੇ (Canada) ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਤੇ 1 ਹੋਰ ਮਹੀਨੇ ਲਈ ਰੋਕ ਵਧਾ ਦਿੱਤੀ ਹੈ। ਇਸ ਦਾ ਐਲਾਨ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਕੀਤਾ ਹੈ। ਦੱਸ ਦੇਈਏ ਕਿ (India) ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ 30 ਦਿਨਾਂ ਦੀ ਉਡਾਨਾਂ ‘ਤੇ ਪਾਬੰਦੀ ਜੋ ਸ਼ਨੀਵਾਰ ਯਾਨੀ ਅੱਜ ਖਤਮ ਹੋਣ ਵਾਲੀ ਸੀ, ਨੂੰ ਹੁਣ 21 ਜੂਨ ਤੱਕ ਵਧਾ ਦਿੱਤਾ ਗਿਆ ਹੈ।
Canada extends its ban on passenger flights from India & Pakistan by 30 days to June 21. He said “significant reduction” seen in #COVID19 infections among arriving airline passengers since ban was announced on April 22: Reuters quoting Canadian Transport Minister Omar Alghabra
— ANI (@ANI) May 21, 2021
ਕੈਨੇਡਾ ਦੀ ਹਫਤਾਵਾਰੀ ਪਬਲਿਕ ਹੈਲਥ ਏਜੰਸੀ ਦੀ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਅਸਲ ਪਾਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਇਸ ਵਾਧੇ ਦਾ ਐਲਾਨ ਕੀਤਾ। ਮੰਤਰੀ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਤੋਂ ਸਿੱਧੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਨਾਂ ਨੂੰ ਕਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਏਗੀ। ਅਲਘਾਬਰਾ ਨੇ ਅੱਗੇ ਕਿਹਾ ਕਿ ” ਪਾਬੰਦੀਆਂ ਲਾਉਣ ਮਗਰੋਂ ਅੰਤਰਰਾਸ਼ਟਰੀ ਉਡਾਣਾਂ (flights) ਰਾਹੀਂ ਪੌਜ਼ੇਟਿਵ ਕੇਸਾਂ ਦੀ ਗਿਣਤੀ ਵਿੱਚ ਮਹੱਤਪੂਰਨ ਗਿਰਾਵਟ ਆਈ ਹੈ।”
ਇੱਥੇ ਪੜੋ ਹੋਰ ਖ਼ਬਰਾਂ: ਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ