ਕਾਠਮੰਡੂ: ਦੇਸ਼ ਵਿਚ (Corona)ਕੋਰੋਨਾ ਦੀ ਰਫਤਾਰ ਤੇਜ ਹੋਣ ਦੇ ਨਾਲ ਨਾਲ ਹੁਣ ਬਲੈਕ ਫੰਗਸ ਦਾ ਖਤਰਾ ਵੀ ਵੱਧ ਗਿਆ ਹੈ। ਇਸ ਦੀ ਪਕੜ ਵਿਚ ਹੁਣ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। 100 ਦੇ ਕਰੀਬ ਪਰਬਤਾਰੋਹੀ (Mount Everest) ਤੇ ਸਹਿਯੋਗੀ ਸਟਾਫ (Corona)ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਪਰ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ। ਆਸਟਰੀਆ ਦੇ ਪਰਬਤਾਰੋਹੀ ਲੁਕਾਸ ਫਟਰਨਬਾਕ ਨੇ ਏਜੰਸੀ ਨੂੰ ਦੱਸਿਆ ਕਿ ਇਹ ਗਿਣਤੀ 150 ਤੋਂ ਵੀ ਵੱਧ ਸਕਦੀ ਹੈ।
ਪਿਛਲੇ ਹਫਤੇ ਵਾਇਰਸ ਦੇ ਡਰੋਂ ਉਸਦੀ ਐਵਰੈਸਟ ਮੁਹਿੰਮ ਰੋਕ ਦਿੱਤੀ ਗਈ ਸੀ, ਅਜਿਹਾ ਕਰਨ ਵਾਲਾ ਉਹ ਇਕਲੌਤਾ ਵੱਡਾ ਸੰਗਠਨ ਬਣ ਗਿਆ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਇੱਕ ਵਿਦੇਸ਼ੀ ਗਾਈਡ ਅਤੇ ਛੇ ਨੇਪਾਲੀ ਸ਼ੇਰਪਾ ਗਾਈਡ ਕੋਰੋਨਾ ਜਾਂਚ ਵਿੱਚ ਪਾਜ਼ੇਟਿਵ ਪਾਏ ਗਏ ਹਨ। ਦੱਸ ਦੋਈਏ ਕਿ ਇਸ ਸੀਜ਼ਨ ਵਿਚ ਕੁੱਲ 408 ਵਿਦੇਸ਼ੀ ਪਹਾੜੀਆਂ ਨੂੰ ਐਵਰੈਸਟ ਉੱਤੇ ਚੜ੍ਹਨ ਲਈ ਪਰਮਿਟ ਜਾਰੀ ਕੀਤੇ ਗਏ ਸਨ। ਪਿਛਲੇ ਸਾਲ ਮਹਾਂਮਾਰੀ ਦੇ ਕਾਰਨ ਪਰਬਤਾਰੋਹਣ ਬੰਦ ਕਰ ਦਿੱਤਾ ਗਿਆ ਸੀ।
ਗੌਰਤਲਬ ਹੈ ਕਿ ਦੇਸ਼ ਵਿੱਚ Coronavirus ਦੇ 2 ਲੱਖ 40 ਹਜ਼ਾਰ 842 ਨਵੇਂ ਕੇਸ ਸਾਹਮਣੇ ਆਏ ਹਨ। ਭਾਵੇਂ ਕੱਲ੍ਹ 3741 ਲੋਕਾਂ ਦੀ ਮੌਤ ਹੋ ਗਈ ਸੀ। ਕੱਲ੍ਹ ਤਿੰਨ ਲੱਖ 55 ਹਜ਼ਾਰ 102 ਵਿਅਕਤੀ ਠੀਕ ਹੋ ਗਏ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਵਾਇਰਸ ਲਈ 21 ਲੱਖ 23 ਹਜ਼ਾਰ 782 ਨਮੂਨੇ ਟੈਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਕੱਲ੍ਹ ਤੱਕ ਦੇਸ਼ ਵਿੱਚ ਕੁੱਲ 32 ਕਰੋੜ 86 ਲੱਖ 7 ਹਜ਼ਾਰ 937 ਨਮੂਨੇ ਦੇ ਟੈਸਟ ਹੋ ਚੁੱਕੇ ਹਨ।
ਇੱਥੇ ਪੜੋ ਹੋਰ ਖ਼ਬਰਾਂ: Big BOSS ਫੇਮ ਅਦਾਕਾਰਾ ਸੰਭਾਵਨਾ ਸੇਠ ਨੇ ਪਿਤਾ ਦੀ ਮੌਤ ਤੋਂ ਬਾਅਦ ਵੀਡੀਓ ਸ਼ੇਅਰ ਕਰ ਕੀਤਾ ਵੱਡਾ ਖੁਲਾਸਾ