ਕੋਰੋਨਾ ਕਾਲ ‘ਚ ਸਕੂਲ ਬੰਦ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਟਨਾ CCTV ਕੈਮਰੇ ‘ਚ ਕੈਦ

ਰਾਏਕੋਟ (ਲੁਧਿਆਣਾ)(ਦਲਵਿੰਦਰ ਸਿੰਘ ਰਛੀਨ): ਕੋਰੋਨਾ ਕਾਲ (Corona)ਕਰਕੇ ਸਕੂਲ ਕਾਲਜ ਕਾਫੀ ਸਮੇਂ ਤੋਂ ਬੰਦ ਹੈ ਅਤੇ ਘਰ ਵਿਚ ਆਨਲਾਈਨ ਹੀ ਬੱਚਿਆਂ ਨੂੰ ਪੜ੍ਹਾਈ ਕਾਰਵਾਈ ਜਾਂਦੀ ਹੈ।…

ਰਾਏਕੋਟ (ਲੁਧਿਆਣਾ)(ਦਲਵਿੰਦਰ ਸਿੰਘ ਰਛੀਨ): ਕੋਰੋਨਾ ਕਾਲ (Corona)ਕਰਕੇ ਸਕੂਲ ਕਾਲਜ ਕਾਫੀ ਸਮੇਂ ਤੋਂ ਬੰਦ ਹੈ ਅਤੇ ਘਰ ਵਿਚ ਆਨਲਾਈਨ ਹੀ ਬੱਚਿਆਂ ਨੂੰ ਪੜ੍ਹਾਈ ਕਾਰਵਾਈ ਜਾਂਦੀ ਹੈ। ਇਸ ਵਿਚਾਲੇ ਕੋਰੋਨਾ ਸਮੇਂ ਵਿਚ ਚੋਰੀ ਦੀ ਵਾਰਦਾਤਾਂ (Punjab) ਪੰਜਾਬ ਵਿਚ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਰਾਏਕੋਟ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਦੇ ਰਾਏਕੋਟ ਇਲਾਕੇ ‘ਚ ਵਾਪਰ ਰਹੀਆਂ ਅਪਰਾਧਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਗੋਂ ਚੋਰਾਂ ਵੱਲੋਂ ਵਿੱਦਿਆ ਦੇ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ। 

ਇੱਥੇ ਪੜੋ ਹੋਰ ਖ਼ਬਰਾਂ:  ਵਿਆਹ ਦੇ 15 ਦਿਨਾਂ ਬਾਅਦ ਹੀ ਖੂਨ ਦੇ ਪਿਆਸੇ ਹੋਏ ਪਤੀ-ਪਤਨੀ ਵਜ੍ਹਾ ਉਡਾ ਦੇਵੇਗੀ ਹੋਸ਼

ਅਜਿਹਾ ਹੀ ਮਾਮਲਾ ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਮਣੇ ਆਇਆ ਹੈ ਜਿਥੇ ਚੋਰਾਂ ਨੇ ਬੀਤੀ ਰਾਤ ਸਰਕਾਰੀ ਹਾਈ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਕੰਪਿਊਟਰ ਲੈਬ ਵਿੱਚੋਂ ਅੱਠਬੈਟਰੀਆਂ ਚੋਰੀ ਕਰਕੇ ਫ਼ਰਾਰ ਹੋ ਗਏ ਪ੍ਰੰਤੂ ਉਕਤ ਚੋਰਾਂ ਦੀ ਇਹ ਹਰਕਤ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅੱਜ ਸਵੇਰੇ ਸਕੂਲ ਵਿਚ ਆਏ ਸਟਾਫ਼ ਨੇ ਜਦੋਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਦੇਖੇ ਤਾਂ ਉਨ੍ਹਾਂ ਨੂੰ ਇਹ ਚੋਰੀ ਦਾ ਪਤਾ ਲੱਗਿਆ ਅਤੇ ਇਸ ਦੀ ਇਸ ਦੀ ਸੂਚਨਾ ਪੁਲਸ ਥਾਣਾ ਸਦਰ ਰਾਏਕੋਟ ਨੂੰ ਦਿੱਤੀ। 

ਇੱਥੇ ਪੜੋ ਹੋਰ ਖ਼ਬਰਾਂ: ਪੰਜਾਬ ਪੁਲਿਸ ਮੁਲਾਜ਼ਮ ਦੀ ਆਡੀਓ ਵਾਇਰਲ, ਵਿਅਕਤੀ ਨੇ ਲਗਾਏ ਗੰਭੀਰ ਦੋਸ਼

ਸੂਚਨਾ ਮਿਲਣ ਉੱਤੇ (Punjab Police) ਪੁਲਿਸ ਥਾਣਾ ਸਦਰ ਰਾਏਕੋਟ ਦੇ ਪੁਲਿਸ ਪਾਰਟੀ ਨੇ ਸਕੂਲ ਵਿੱਚ ਜਾ ਕੇ ਮੁਆਇਨਾ ਕੀਤਾ, ਉਧਰ ਰਾਏਕੋਟ ਸਦਰ ਪੁਲਿਸ ਵੱਲੋਂ ਜਾਂਚ ਦੀ ਗੱਲ ਆਖੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸਕੂਲ ਵਿੱਚ ਕੁੱਝ ਸਾਲ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ।   

Leave a Reply

Your email address will not be published. Required fields are marked *