‘ਬਾਲੀਵੁੱਡ ਮਾਫੀਆ’ ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ ‘ਤੇ ਕੀਤੇ ਵੱਡੇ ਖੁਲਾਸੇ

ਮੁੰਬਈ– ਅਦਾਕਾਰਾ ਤਨੁਸ਼੍ਰੀ ਦੱਤਾ ਨੇ ਦੋਸ਼ ਲਗਾਇਆ ਹੈ ਕਿ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਸ ਨੂੰ ਬਾਲੀਵੁੱਡ ਮਾਫ਼ੀਆ ਤੇ ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ…

ਮੁੰਬਈ– ਅਦਾਕਾਰਾ ਤਨੁਸ਼੍ਰੀ ਦੱਤਾ ਨੇ ਦੋਸ਼ ਲਗਾਇਆ ਹੈ ਕਿ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਸ ਨੂੰ ਬਾਲੀਵੁੱਡ ਮਾਫ਼ੀਆ ਤੇ ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ ਲੋਕਾਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Also Read: ਸਿਹਤ ਖਰਾਬ ਹੋਣ ‘ਤੇ CM ਮਾਨ ਅਪੋਲੋ ਹਸਪਤਾਲ ‘ਚ ਹੋਏ ਦਾਖਲ, ਇਹ ਸੀ ਕਾਰਨ

PunjabKesari

ਤਨੁਸ਼੍ਰੀ ਨੇ 2018 ’ਚ ਅਦਾਕਾਰ ਨਾਨਾ ਪਾਟੇਕਰ ਖ਼ਿਲਾਫ਼ ਕਥਿਤ ਤੰਗ-ਪ੍ਰੇਸ਼ਾਨ ਕਰਨ ਦੇ ਇਕ ਦਹਾਕੇ ਪੁਰਾਣੇ ਮਾਮਲੇ ਨੂੰ ਮੁੜ ਉਠਾਉਂਦਿਆਂ ਭਾਰਤ ਦੇ ‘ਮੀ ਟੂ’ ਅੰਦੋਲਨ ਨੂੰ ਰਫ਼ਤਾਰ ਦਿੱਤੀ ਸੀ। ਸਾਬਕਾ ਮਿਸ ਇੰਡੀਆ ਨੇ ਮੰਗਲਵਾਰ ਨੂੰ ਇਕ ਲੰਮੀ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਬਾਲੀਵੁੱਡ ਮਾਫ਼ੀਆ, ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ ਲੋਕਾਂ (ਜਿਸ ਦਾ ਅਜੇ ਵੀ ਇਥੇ ਪ੍ਰਭਾਵ ਹੈ) ਤੇ ਨਾਪਾਕ ਰਾਸ਼ਟਰ ਵਿਰੋਧੀ ਅਪਰਾਧਿਕ ਤੱਤ ਆਮ ਤੌਰ ’ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਇਸ ਤਰ੍ਹਾਂ ਕੰਮ ਕਰਦੇ ਹਨ।’’

Also Read: ਭਰੀ ਮੈਟਰੋ ‘ਚ ਕੁੜੀ ਦੇ ਡਾਂਸ ਦੀ ਵੀਡੀਓ ਵਾਇਰਲ, ਲੋਕਾਂ ਕਿਹਾ- ਫੜੋ ਇਸਨੂੰ!

PunjabKesari

ਅਦਾਕਾਰਾ ਨੇ ਦੋਸ਼ ਲਾਇਆ ਕਿ ਉਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਨੁਸ਼੍ਰੀ ਦੀ ਇਸ ਪੋਸਟ ’ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਤੇ ਲੋਕ ਉਸ ਦੇ ਸਮਰਥਨ ’ਚ ਹਨ।

PunjabKesari

Leave a Reply

Your email address will not be published. Required fields are marked *