ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਨੂੰ ਲੈ ਕੇ ਦਿਲਜੀਤ ਦੋਸਾਂਝ ਅਤੇ ਪਰੀਨਿਤੀ ਚੋਪੜਾ ਦੀਆਂ ਵਧੀਆਂ ਮੁਸ਼ਕਿਲਾਂ

Ludhiana News: ਦਲਜੀਤ ਦੋਸਾਂਝ ਅਤੇ ਪਰੀਨਿਤੀ ਚੋਪੜਾ ਦੀਆਂ ਮੁਸ਼ਕੀਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਹਾਲ ਹੀ ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਅਮਰ ਸਿੰਘ…

Ludhiana News: ਦਲਜੀਤ ਦੋਸਾਂਝ ਅਤੇ ਪਰੀਨਿਤੀ ਚੋਪੜਾ ਦੀਆਂ ਮੁਸ਼ਕੀਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਹਾਲ ਹੀ ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। 

ਇਸ ਫ਼ਿਲਮ ਨੂੰ  ਬਾਲੀਵੁੱਡ ਫ਼ਿਲਮ ਨਿਰਮਾਤਾ ਇਮਤਿਆਜ਼ ਅਲੀ ਵੱਲੋਂ ਨਿਰਮਤ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਦੋਵਾਂ ਅਦਾਕਾਰਾਂ ਅਤੇ ਫਿਲਮ ਨਿਰਮਾਤਾ ਨੂੰ ਅਦਾਲਤ ਨੇ 3 ਮਈ ਨੂੰ ਤਲਬ ਕੀਤਾ ਹੈ।

ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੂੰ ਵੀ ਅਗਲੀ ਸੁਣਵਾਈ ‘ਤੇ 3 ਮਈ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਅਟਾਰਨੀ ਪੂਜਾ ਸਿੰਘਲ ਨੇ ਕਿਹਾ, ”ਫਿਲਮ ‘ਤੇ ਰੋਕ ਲਗਾਉਣ ਲਈ 21 ਮਾਰਚ ਨੂੰ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। 

ਫਿਲਮ ਨਿਰਮਾਣ ‘ਤੇ ਕਾਪੀਰਾਈਟ’
ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਪਿਤਾ ਨੇ ਮ੍ਰਿਤਕ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਪਤਨੀ ਅਮਰਜੋਤ ਕੌਰ ‘ਤੇ ਕੋਈ ਵੀ ਫ਼ਿਲਮ ਬਣਾਉਣ ਦਾ ਸੌਦਾ 5 ਲੱਖ ਰੁਪਏ ਦੇ ਕੇ ਕੱਟਿਆ ਸੀ।
ਪਟੀਸ਼ਨਕਰਤਾ ਦੇ ਪਿਤਾ ਗੁਰਦੇਵ ਸਿੰਘ ਰੰਧਾਵਾ ਦੇ ਦਿਹਾਂਤ ਤੋਂ ਬਾਅਦ ਇਹ ਅਧਿਕਾਰ ਉਨ੍ਹਾਂ ਦੇ ਪੁੱਤਰਾਂ ਨੂੰ ਦੇ ਦਿੱਤੇ ਸਨ।

ਜਾਣਕਾਰੀ ਅਨੁਸਾਰ ਇਸ ਦੇ ਨਾਲ ਹੀ ਅਟਾਰਨੀ ਪੂਜਾ ਸਿੰਗਲ ਨੇ ਕਿਹਾ ਕਿ ਪਟੀਸ਼ਨਕਰਤਾ ਕੋਲ ਹੁਣ ਚਮਕੀਲਾ ‘ਤੇ ਫਿਲਮ ਬਣਾਉਣ ਦਾ ਅਧਿਕਾਰ ਹੈ ਅਤੇ ਬਚਾਅ ਪੱਖ ਨੂੰ ਇਸ ਸਬੰਧ ਵਿੱਚ ਕੋਈ ਅਧਿਕਾਰ ਨਹੀਂ ਹੈ। 

ਚਮਕੀਲਾ ਕਤਲ
ਅਮਰ ਸਿੰਘ ਚਮਕੀਲਾ ਇੱਕ ਉੱਘੇ ਪੰਜਾਬੀ ਲੋਕ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸਨ। ਚਮਕੀਲਾ ਅਤੇ ਉਸ ਦੀ ਪਤਨੀ ਅਮਰਜੋਤ ਦੋਵਾਂ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਗਾਇਕ ਅਤੇ ਉਸ ਦੀ ਪਤਨੀ ਦੇ ਕਤ’ ਲ ਲਈ ਕਈ ਸਾਜ਼ਿਸ਼ ਰਚੀਆਂ ਗਈਆਂ ਹਨ। ਚਮਕੀਲਾ ਅਤੇ ਉਸਦੀ ਪਤਨੀ ਨੂੰ ਅਣਪਛਾਤੇ ਹਮਲਾਵਰਾਂ ਦੇ ਇੱਕ ਸਮੂਹ ਨੇ ਗੋਲੀ ਮਾਰ ਦਿੱਤੀ ਸੀ। ਗੋਲੀਬਾਰੀ ਵਿਚ ਉਸ ਦੇ ਦਲ ਦੇ ਮੈਂਬਰ ਵੀ ਜ਼ਖਮੀ ਹੋ ਗਏ।

Leave a Reply

Your email address will not be published. Required fields are marked *