Diljit Dosanjh: ਦਿਲਜੀਤ ਦੋਸਾਂਝ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਗਾਇਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਕਹਿੰਦੇ ਹੋਏ ਸੁਣਾਈ ਦੇ ਰਹੇ ਕਿ ‘ਮੈਨੂੰ ਉਸ ਵਿਆਹ ‘ਚ ਜਾ ਕੇ ਬਿਲਕੁਲ ਵੀ ਖੁਸ਼ੀ ਨਹੀਂ ਹੋਵੇਗੀ, ਜਿਸ ‘ਚ ਸਾਰਾ ਬੋਝ ਕੁੜੀ ਦੇ ਮਾਪਿਆਂ ‘ਤੇ ਪਾ ਦਿੱਤਾ ਜਾਵੇ ।
ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਇਸ ਲਈ ਜੋ ਇਸ ਤਰ੍ਹਾਂ ਦੇ ਲੋਕ ਹਨ ਉਹ ਤਾਂ ਮੈਨੂੰ ਬੁੱਕ ਨਾਂ ਹੀ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਆਹ ਤਾਂ ਬਿਲਕੁਲ ਸਾਦਗੀ ਭਰੇ ਤਰੀਕੇ ਦੇ ਨਾਲ ਹੋਣੇ ਚਾਹੀਦੇ ਹਨ । ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ਦੇ ਚੁੱਕੇ ਹਨ । ਕੌਮਾਂਤਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਦਿਲਜੀਤ ਦੋਸਾਂਝ ਨੇ ਕੋਚੇਲਾ ‘ਚ ਗਾ ਕੇ ਖੂਬ ਵਾਹ-ਵਾਹੀ ਖੱਟੀ ਹੈ।