Himanshi Khurana and Asim Ryaz: ਬਿੱਗ ਬੌਸ ਦਾ ਸੀਜ਼ਨ 13 ਸਭ ਤੋਂ ਸਫਲ ਸਿਜ਼ਨਸ ਵਿੱਚੋਂ ਇੱਕ ਰਿਹਾ। ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਪ੍ਰੇਮ ਕਹਾਣੀ ‘ਬਿੱਗ ਬੌਸ ਸੀਜ਼ਨ 13’ ਤੋਂ ਸ਼ੁਰੂ ਹੋਈ ਸੀ। ਆਸਿਮ ਨੇ ਸ਼ੋਅ ਦੌਰਾਨ ਹੀ ਹਿਮਾਂਸ਼ੀ ਨੂੰ ਖੁੱਲ੍ਹ ਕੇ ਪ੍ਰਪੋਜ਼ ਕੀਤਾ ਸੀ ਪਰ ਹਾਲ ਹੀ ‘ਚ ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ ‘ਤੇ ਖਬਰ ਸਾਹਮਣੇ ਆ ਰਹੀ ਹੈ ਕਿ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਦਾ ਬਰੇਕਅ੍ੱਪ ਹੋ ਗਿਆ ਹੈ। ਜਿਸ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਆਸਿਮ ਅਤੇ ਹਿਮਾਂਸ਼ੀ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ‘ਚ ਸਾਹਮਣੇ ਆਈ ਮੀਡੀਆ ਰਿਪੋਰਟਸ ਦੇ ਮੁਤਾਬਿਕ ਦੋਵਾਂ ਦਾ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਿਹਾ ਹੈ ਅਤੇ 4 ਸਾਲ ਦੀ ਰਿਲੇਸ਼ਨਸ਼ਿਪ ਤੋਂ ਬਾਅਦ ਦੋਹਾਂ ਨੇ ਬ੍ਰੇਕਅਪ ਕਰ ਲਿਆ ਹੈ। ਇਸ ਤਰ੍ਹਾਂ ਬਿੱਗ ਬੌਸ ਵਿਚ ਸ਼ੁਰੂ ਹੋਈ ਇਕ ਹੋਰ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਸਿਮ ਤੇ ਹਿਮਾਂਸ਼ੀ ਇੱਕ-ਦੂਸਰੇ ਤੋਂ ਵੱਖ ਹੋ ਗਏ ਹਨ ਅਤੇ ਦੋਹਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੀ ਇੱਕਠੇ ਕਪਲ ਵਾਲੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ, ਇਸ ਜੋੜੇ ਨੇ ਇੱਕ-ਦੂਜੇ ਨੂੰ ਅਨਫਾਲੋ ਕਰਨ ਤੋਂ ਬਾਅਦ ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਕੁਝ ਅਜਿਹੀਆਂ ਪੋਸਟ ਵੀ ਸ਼ੇਅਰ ਕੀਤੀਆਂ, ਜੋ ਉਨ੍ਹਾਂ ਦੇ ਬ੍ਰੇਕਅਪ ਵੱਲ ਇਸ਼ਾਰਾ ਕਰ ਰਹੀਆਂ ਹਨ।