ਪੰਜਾਬੀ ਸਿੰਗਰ ਟਿਪੂ ਸੁਲਤਾਨ ਤੇ ਰੈਪਰ ਸੁਲਤਾਨ ਦਾ ਹਾਲ ਹੀ ਵਿਚ 24 ਮਾਰਚ ਨੂੰ ‘3 Cheeza’ ਗੀਤ ਰਿਲੀਜ਼ ਹੋਇਆ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਿੱਤੇ ਜਾ ਰਹੇ ਪਿਆਰ ਲਈ ਗਾਇਕ ਟਿਪੂ ਸੁਲਤਾਨ ਨੇ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਆ ਕੇ ਸਰੋਤਿਆਂ ਦਾ ਧੰਨਵਾਦ ਕੀਤਾ ਹੈ। ਇਸ ਗੀਤ ਨੇ ਇਕ ਦਿਨ ਵਿਚ ਹੀ ਯੂਟਿਊਬ ਟ੍ਰੈਂਡਿੰਗ ਚਾਰਟ ਵਿਚ ਆਪਣੀ ਥਾਂ ਬਣਾ ਲਈ।
ਦੱਸ ਦੇਈਏ ਕਿ ਇਸ ਗੀਤ ਨੂੰ ਮਿਊਜ਼ਿਕ ਸ਼ੈਰੀ ਹਸਨ ਵੱਲੋਂ ਦਿੱਤਾ ਗਿਆ ਹੈ। ਜੈਸਮੀਨ ਕੌਰ ਨੇ ਇਸ ਗੀਤ ਵੀ ਫੀਮੇਲ ਲੀਡ ਅਦਾਕਾਰ ਵਜੋਂ ਕੰਮ ਕੀਤਾ ਹੈ, ਜਦਕਿ ਡਾਇਰੈਕਟਰ ਰੋਬੀ ਹਨ। 26 ਮਾਰਚ ਤਕ ਦੋ ਦਿਨਾਂ ਵਿਚ ਇਸ ਗੀਤ ਨੂੰ ਯੂਟਿਊਬ ਉਤੇ 16.31 ਲੱਖ ਲੋਕ ਦੇਖ ਚੁੱਕੇ ਹਨ।
ਪਹਿਲੇ ਦਿਨ ਹੀ ਟ੍ਰੈਂਡਿੰਗ ‘ਚ ਥਾਂ ਬਣਾ ਲਈ ਗਾਇਕ ਟਿਪੂ ਸੁਲਤਾਨ ਤੇ ਰੈਪਰ ਸੁਲਤਾਨ ਦੇ ਗੀਤ 3 cheeza ਨੇ
ਪੰਜਾਬੀ ਸਿੰਗਰ ਟਿਪੂ ਸੁਲਤਾਨ ਤੇ ਰੈਪਰ ਸੁਲਤਾਨ ਦਾ ਹਾਲ ਹੀ ਵਿਚ 24 ਮਾਰਚ ਨੂੰ ‘3 Cheeza’ ਗੀਤ ਰਿਲੀਜ਼ ਹੋਇਆ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ…
