ਜਲੰਧਰ (ਇੰਟ.)- ਮਹਾਨਗਰ ਵਿੱਚ ਸਾਧੂ ਦਾ ਭੇਸ ਬਣਾਕੇ ਘੁੰਮ ਰਹੇ ਠੱਗ ਅਤੇ ਉਸਦੇ ਸਾਥੀਆਂ ਨੇ ਮਲਸੀਆਂ ਇਲਾਕੇ ਵਿੱਚ ਇੱਕ ਬੁਜੁਰਗ ਔਰਤ ਨਾਲ ਨੌਸਰਬਾਜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿੱਥੇ ਗਿਰੋਹ ਦੇ ਮੈਂਬਰਾਂ ਨੇ ਪਹਿਲਾਂ ਤਾਂ ਔਰਤ ਨੂੰ ਬਾਬੇ ਦੇ ਚਮਤਕਾਰਾਂ ਬਾਰੇ ਦੱਸਕੇ ਪ੍ਰਭਾਵਿਤ ਕੀਤਾ ਅਤੇ ਫਿਰ ਬਜ਼ੁਰਗ ਔਰਤ ਦੇ ਹੱਥ ਵਿੱਚ ਪਾਇਆ ਲੱਖਾਂ ਦਾ ਕੜਾ ਲੈ ਕੇ ਰਫੂਚੱਕਰ ਹੋ ਗਏ।
ਫਿਲਹਾਲ ਔਰਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਸੀਆਂ ਦੀ ਰਹਿਣ ਵਾਲੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮਲਸੀਆਂ ਇਲਾਕੇ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਹੈ। ਲੰਘੇ ਦਿਨ ਉਹ ਮਲਸੀਆਂ ਇਲਾਕੇ ਵਿੱਚ ਨਵ ਦੁਰਗਾ ਮੰਦਿਰ ਵਿੱਚ ਦਰਸ਼ਨ ਲਈ ਗਈ ਸੀ। ਜਿੱਥੇ ਉਨ੍ਹਾਂ ਨੂੰ ਸਾਧੂ ਦੇ ਭੇਸ ਵਿੱਚ ਮੰਦਰ ਦੇ ਬਾਹਰ ਇੱਕ ਵਿਅਕਤੀ ਮਿਲਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਜਿਸ ਤੋਂ ਬਾਅਦ ਠੱਗਾਂ ਦੀ ਸਾਥੀ ਔਰਤ ਨੇ ਕਿਰਨ ਨੂੰ ਕਿਹਾ ਕਿ ਤੁਹਾਨੂੰ ਬਾਬਾ ਜੀ ਕੋਲੋਂ ਅਰਦਾਸ ਕਰਵਾਉਣੀ ਹੋਵੇਗੀ। ਜਵਾਬ ਵਿੱਚ ਜਦੋਂ ਕਿਰਨ ਨੇ ਆਪਣੇ ਕੋਲ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਬਾਬਾ ਨੇ ਆਪਣੀ ਜੇਬ ਵਿਚੋਂ ਦੋਵਾਂ ਹੀ ਔਰਤਾਂ ਨੂੰ ਪੈਸੇ ਕੱਢ ਕੇ ਦਿੱਤੇ। ਜਿਸ ਪਿੱਛੋਂ ਠੱਗਾਂ ਦੀ ਸਾਥੀ ਔਰਤ ਨੇ ਆਪਣੇ ਸਾਰੇ ਗਹਿਣੇ ਕੱਢਕੇ ਬਾਬਾ ਨੂੰ ਦੇ ਦਿੱਤੇ ਅਤੇ ਕਿਰਨ ਨੂੰ ਵੀ ਗਹਿਣੇ ਦੇਣ ਦੀ ਗੱਲ ਕਹੀ ਅਤੇ ਝਾਂਸੇ ਵਿੱਚ ਆਈ ਕਿਰਨ ਨੇ ਆਪਣੇ ਹੱਥ ਵਿਚ ਪਾਇਆ ਢਾਈ ਤੋਲੇ ਸੋਨੇ ਦੇ ਕੜੇ ਕੱਢ ਕੇ ਬਾਬੇ ਦੇ ਹੱਥ ਵਿੱਚ ਦੇ ਦਿੱਤੇ।
ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ
ਖੁਸ਼ਕਿਸਮਤੀ ਰਹੀ ਕਿ ਕਿਰਨ ਨੇ ਬਾਕੀ ਪਾਏ ਹੋਏ ਗਹਿਣੇ ਉਨ੍ਹਾਂ ਨੂੰ ਦੇਣ ਤੋਂ ਮਨਾਂ ਕਰ ਦਿੱਤਾ। ਬਾਬਾ ਨੇ ਕਿਰਨ ਨੂੰ ਇਕ ਰੁਮਾਲ ਦਿੱਤਾ ਅਤੇ ਕਿਹਾ ਕਿ ਉਹ ਮੱਥਾ ਟੇਕਣ ਤੋਂ ਬਾਅਦ ਇਹ ਰੁਮਾਲ ਖੋਲ ਲਵੇ ਅਤੇ ਕੜਾ ਪਹਿਨ ਲਵੇ। ਪਰ ਜਦੋਂ ਕਿਰਨ ਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਵਿਚੋਂ ਪੱਥਰ ਨਿਕਲੇ। ਕਿਰਨ ਨੇ ਠੱਗਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਫਰਾਰ ਹੋ ਚੁੱਕੇ ਸਨ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਸ ਨੇ ਅਣਪਛਾਤੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਲਿਆ।