ਫਿਰੋਜ਼ਪੁਰ: ਪੰਜਾਬ ਵਿਚ ਜ਼ਬਰਦਸਤੀ ਜਬਰ ਜ਼ਨਾਹ (Rapecase)ਕਰਨ ਦੇ ਮਾਮਲੇ ਵੱਧ ਗਏ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ (Ferozepur)ਫਿਰੋਜ਼ਪੁਰ ਦੇ ਪਿੰਡ ਬਸਤੀ ਰੱਤੋਕੇ ‘ਚ ਤੋਂ ਸਾਹਮਣੇ ਆਈ ਹੈ ਜਿਥੇ ਸਕੇ ਚਾਚੇ ਵੱਲੋਂ ਆਪਣੀ 14 ਸਾਲਾ ਨਾਬਾਲਗ ਭਤੀਜੀ ਨਾਲ ਜ਼ਬਰਦਸਤੀ ਜਬਰ ਜ਼ਨਾਹ ਕੀਤਾ ਗਿਆ। ਇਸ ਬਾਰੇ ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਆਪਣੀ ਮਾਂ ਬਿਮਾਰ ਸੀ ਇਸ ਲਈ ਉਹ ਉਸ ਦਾ ਹਾਲ ਜਾਨਣ ਲਈ ਤਰਨ ਤਾਰਨ ਗਏ ਹੋਏ ਸਨ ਅਤੇ ਪਿੱਛੋਂ ਉਸਦੇ ਬੱਚੇ ਘਰ ਵਿੱਚ ਇਕੱਲੇ ਸੁੱਤੇ ਹੋਏ ਸਨ।
ਇਸੇ ਦੌਰਾਨ ਉਸਦੇ ਦਿਉਰ ਭਾਵ ਕਿ ਲੜਕੀ ਦੇ ਚਾਚੇ ਨੇ ਰਾਤ ਨੂੰ ਉਸਦੀ 14 ਸਾਲਾ ਲੜਕੀ ਦੇ ਮੂੰਹ ‘ਤੇ ਹੱਥ ਰੱਖ ਕੇ ਚੁੱਕ ਕੇ ਦੂਸਰੇ ਕਮਰੇ ਵਿੱਚ ਲੈ ਗਿਆ। ਇਸ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ ਗਿਆ। ਲੜਕੀ ਵੱਲੋਂ ਰੌਲਾ ਪਾਉਣ ਤੇ ਉਸ ਦੀ ਚਾਚੀ ਭਾਵ ਦੋਸ਼ੀ ਦੀ ਘਰਵਾਲੀ ਨੇ ਉਸ ਦੀ ਲੜਕੀ ਨੂੰ ਆ ਕੇ ਛੁਡਾਇਆ।
ਲੜਕੀ ਦੀ ਮਾਂ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਪੀੜਤ ਲੜਕੀ ਦਾ ਕਹਿਣਾ ਹੈ। ਕਿ ਉਸ ਦਾ ਚਾਚਾ ਉਸ ਨੂੰ ਰਾਤ ਨੂੰ ਮੂੰਹ ਬੰਦ ਕਰ ਕੇ ਚੁੱਕ ਕੇ ਨਾਲ ਦੇ ਕਮਰੇ ਵਿੱਚ ਲੈ ਗਿਆ ਸੀ ਅਤੇ ਉਸ ਨਾਲ ਗਲਤ ਕੰਮ ਕੀਤਾ ਹੈ। ਲੜਕੀ ਦੇ ਪਿਤਾ ਨੇ ਵੀ ਕਿਹਾ ਹੈ ਕਿ ਉਸ ਦੇ ਭਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਇੱਥੇ ਪੜੋ ਹੋਰ ਖ਼ਬਰਾਂ: ਕੋਵਿਡ-19 ਕਰਕੇ ਮੌਤ ਦੇ ਮੂੰਹ ਪਏ ਅਧਿਆਪਕਾਂ ਦੇ ਪਰਿਵਾਰ ਲਈ ਕੇਜਰੀਵਾਲ ਵੱਲੋਂ ਨਵੀਂ ਪਹਿਲ