ਅੰਮ੍ਰਿਤਸਰ: ਪੰਜਾਬ ਵਿਚ ਰੇਪ (Rape) ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਹੀ 16 ਸਾਲਾ ਲੜਕੇ ਨੇ ਘਰ ਬੁਲਾ 10 ਸਾਲਾ ਨਾਬਾਲਿਗ ਲੜਕੀ ਨਾਲ ਬਲਤਕਾਰ ਕੀਤਾ। ਦੱਸਣਯੋਗ ਹੈ ਕਿ ਇਹ ਖ਼ਬਰ ਅੰਮ੍ਰਿਤਸਰ ਦੇ ਥਾਣਾ ਮੱਤੇਵਾਲ ਦੇ ਅਧੀਨ ਆਉਦੇ ਪਿੰਡ ਪੁਰਾਣਾ ਤ੍ਰੇਲ ਦੀ ਹੈ। ਪੁਲਿਸ ਵੱਲੋਂ ਮੁਕਦਮਾ ਦਰਜ ਕਰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਮੱਤੇਵਾਲ ਦੇ ਸਬ ਇੰਸ਼ਪੈਕਟਰ ਨੇ ਦੱਸਿਆ ਮਾਮਲਾ ਪਿੰਡ ਪੁਰਾਣੇ ਤ੍ਰੇਲ ਦਾ ਹੈ ਜਿਥੋਂ ਦੀ ਰਹਿਣ ਵਾਲੀ ਇਕ 10 ਸਾਲਾ ਛੇਵੀ ਜਮਾਤ ਵਿਚ ਪੜਣ ਵਾਲੀ (10-year-old minor girl)ਨਾਬਾਲਿਗ ਲੜਕੀ ਨਾਲ ਉਥੋਂ ਦੇ ਪਿੰਡ ਦੇ ਇਕ 16 ਸਾਲਾ ਲੜਕੇ ਵੱਲੋਂ ਘਰ ਬੁਲਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਮੈਡੀਕਲ ਕਰਵਾ ਉਸਨੂੰ ਘਰ ਭੇਜਿਆ ਗਿਆ ਹੈ ਅਤੇ ਲੜਕੇ ਦੇ ਨਬਾਲਿੰਗ ਹੋਣ ਦੇ ਚਲਦੇ ਮੁਕੱਦਮਾ ਦਰਜ ਕਰ ਉਸਨੂੰ ਜੁਵੇਲਾਇਨ ਕੋਰਟ ਵਿਚ ਪੇਸ਼ ਕੀਤਾ ਗਿਆ ਹੈ।
ਉਧਰ ਦੂਜੇ ਪਾਸੇ ਇਸ ਸਾਰੇ ਘਟਨਾਕ੍ਰਮ ਦੇ ਚਲਦੇ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਵਿਚ ਗੁੱਸੇ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ। ਲੜਕੀ ਦੇ ਚਾਚੇ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸ਼ਨ ਕੋਲ ਇਨਸਾਫ਼ ਦੀ ਮੰਗ ਕਰਦਿਆ ਦੋਸ਼ੀ ਨੂੰ ਤੁਰੰਤ ਫਾਂਸੀ ਦੇਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਧੀ ਨੂੰ ਇਨਸਾਫ਼ ਨਾ ਮਿਲਿਆ ਤੇ ਅਸੀ ਮਰਨ ਮਰਾਉਣ ਤੱਕ ਜਾਵਾਂਗੇ।
ਉਹਨਾਂ ਨੇ ਕਿਹਾ ਕਿ ਪੁਲਿਸ ਜਾਣਬੁਝ ਕੇ ਇਸ ਕੇਸ ਨੂੰ ਲੰਮਾ ਖਿਚ ਰਹੀ ਹੈ। ਰਿੰਕੂ ਸਿੰਘ ਨਾਮ ਦੇ ਪਿੰਡ ਦੇ ਹੀ ਲੜਕੇ ਵੱਲੋਂ ਸਾਡੀ ਧੀ ਨੂੰ ਘਰ ਬੁਲਾ ਕੇ ਉਸ ਨਾਲ ਇਹ ਸ਼ਰਮਨਾਕ ਹਰਕਤ ਕੀਤੀ ਹੈ ਜੇਕਰ ਸਾਨੂੰ ਇਸ ਕੇਸ ਵਿਚ 4 ਤੋਂ 5 ਕੋਰਟ ਕਚਿਹਰੀਆਂ ਵਿਚ ਧੱਕੇ ਖਾਣੇ ਪਏ ਤਾਂ ਅਸੀ ਜਾ ਤੇ ਦੋਸ਼ੀ ਦੇ ਪਰਿਵਾਰ ਨੂੰ ਜਾਨੋ ਮਾਰ ਦਿਆਂਗੇ ਜਾ ਖੁਦ ਮਰ ਜਾਵਾਂਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਦੋਸ਼ੀ ਨੂੰ ਫਾਸ਼ੀ ਦੀ ਸਜਾ ਦੇਣ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਲੜਕੀ ਦੇ ਇਲਾਜ ਲਈ ਹਸਪਤਾਲਾਂ ਦੇ ਚੱਕਰ ਕਟ ਰਹੇ ਹਾ ਜਿੱਥੇ ਡਾਕਟਰਾਂ ਵੱਲੋਂ ਲੜਕੀ ਦੀ ਹਾਲਤ ਨਾਜੂਕ ਦੱਸੀ ਜਾ ਰਹੀ ਹੈ।
ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਖ਼ੁਦ ਕੋਰੋਨਾ ਅੱਗੇ ਹਾਰੇ