ਵਿਆਹੁਤਾ ਦੀ ਭੇਤ ਭਰੇ ਹਾਲਾਤਾਂ ‘ਚ ਮੌਤ! ਪੇਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ, ਸਹੁਰਿਆਂ ‘ਤੇ ਲੱਗੇ ਮੌਤ ਦੇ ਦੋਸ਼

ਲੁਧਿਆਣਾ: ਲੁਧਿਆਣਾ  (Ludhiana)ਵਿਖੇ ਇਕ ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ। ਪੁਲਿਸ ਦੇ ਮੁਤਾਬਿਕ ਮਹਿਲਾ ਦੀ ਮੌਤ ਨੂੰ ਖੁਦਕੁਸ਼ੀ…

ਲੁਧਿਆਣਾ: ਲੁਧਿਆਣਾ  (Ludhiana)ਵਿਖੇ ਇਕ ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ। ਪੁਲਿਸ ਦੇ ਮੁਤਾਬਿਕ ਮਹਿਲਾ ਦੀ ਮੌਤ ਨੂੰ ਖੁਦਕੁਸ਼ੀ (Suicide) ਦੱਸਿਆ ਹੈ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਵਿਆਹੁਤਾ ਨੂੰ ਸਹੁਰਾ ਪਰਿਵਾਰ ਵੱਲੋਂ ਦਹੇਜ ਲਈ ਪਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ Ludhiana ਧਾਂਦਰਾ ਰੋਡ ਤੇ ਰਹਿਣ ਵਾਲੀ ਪਰਮਜੀਤ ਕੌਰ ਉਰਫ ਸ਼ੈਫਾਲੀ ਉਮਰ 29 ਇਸ ਸਾਲ ਜੋ ਕਿ ਬਾਬਾ ਦੀਪ ਸਿੰਘ ਨਗਰ ਵਿਆਹੀ ਹੋਈ ਸੀ।  

ਉਸ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਉਨ੍ਹਾਂ ਨੇ ਕੇਸ ਵੀ ਕੀਤਾ ਹੋਇਆ ਹੈ ਅਤੇ ਰਾਜ਼ੀਨਾਮਾ ਕਰਨ ਤੋਂ ਬਾਅਦ ਉਹ ਉਸ ਨੂੰ ਘਰ ਲੈ ਗਏ ਸਨ ਪਰ ਇਸਦੇ ਬਾਵਜੂਦ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਜਿਸ ਕਰਕੇ ਉਸ ਦੀ ਜਾਨ ਚਲੀ ਗਈ।  ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਧੀ ਦੇ ਦੋ ਬੱਚੇ ਵੀ ਸਨ ਜਿਨ੍ਹਾਂ ਦੀ ਉਮਰ ਸੱਤ ਸਾਲ ਅਤੇ ਪੰਜ ਸਾਲ ਹੈ।

ਉਹਨਾਂ ਦੱਸਿਆ ਕਿ ਪਰਮਜੀਤ ਕੌਰ ਦਾ ਸਹੁਰਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਉਹਨਾਂ ਦੀ ਧੀ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦਾ ਸੀ। ਉਹਨਾਂ ਮੰਗ ਕੀਤੀ ਕਿ ਪਰਮਜੀਤ ਕੌਰ ਦੇ ਸਹੁਰੇ ਅਤੇ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ।  ਦੂਜੇ ਪਾਸੇ ਦੁੱਗਰੀ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਕਿਹਾ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਪਰ ਉਸ ਨੂੰ ਉਕਸਾਉਣ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।   

ਇੱਥੇ ਪੜੋ ਹੋਰ ਖ਼ਬਰਾਂ: 10 ਸਾਲਾ ਨਾਬਾਲਿਗ ਲੜਕੀ ਨਾਲ ਪਿੰਡ ਦੇ ਹੀ 16 ਸਾਲਾ ਲੜਕੇ ਨੇ ਘਰ ਬੁਲਾ ਕੀਤਾ ਬਲਤਕਾਰ

Leave a Reply

Your email address will not be published. Required fields are marked *