ਚੰਡੀਗੜ੍ਹ (ਇੰਟ.)- ਮੁਲਕ ਵਿਚ ਕੋਰੋਨਾ ਵਾਇਰਸ (Corona Virus)ਨਾਲ ਪੀੜਤਾਂ ਦੇ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਗਿਣਤੀ ਹੁਣ ਘਟਣੀ ਸ਼ੁਰ ਹੋ ਗਈ ਹੈ, ਜਦੋਂ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਮੁਲਕ ਵਿਚ ਵੈਕਸੀਨੇਸ਼ਨ ਮੁਹਿੰਮ ਦੀ 1 ਮਈ ਤੋਂ ਸ਼ੁਰੂਆਤ ਹੋ ਚੁੱਕੀ ਹੈ, ਜਦੋਂ ਕਿ ਕਈ ਸੂਬਿਆਂ ਵਿਚ ਇਸ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਈ ਕਿਉਂਕਿ ਵੈਕਸੀਨ ਦੀ ਖੇਪ ਸਾਰੇ ਸੂਬਿਆਂ ਨੂੰ ਨਹੀਂ ਮਿਲ ਸਕੀ, ਜਿਸ ਕਾਰਣ ਵੈਕਸੀਨੇਸ਼ਨ ਦੀ ਸ਼ੁਰੂਆਤ ਵਿਚ ਦੇਰੀ ਹੋ ਗਈ।
ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ
ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ
ਇਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੋਡਰਨਾ (Moderna) ਨੇ ਸਿੱਧੇ ਕੋਰੋਨਾ ਟੀਕੇ ਭੇਜਣ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਅਮਰੀਕੀ ਕੰਪਨੀ ਨੇ ਨਾਂਹ ਕਰ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਤੇ ਕੋਵਿਡ ਟੀਕਾਕਰਣ ਦੇ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਸਾਂਝੀ ਕੀਤੀ। ਪੰਜਾਬ ਸਰਕਾਰ ਨੂੰ ਅਮਰੀਕੀ ਦਵਾਈ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਡੀਲ ਕਰਦੀ ਹੈ। ਅਮਰੀਕੀ ਕੋਵਿਡ ਟੀਕਾ ਨਿਰਮਾਤਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਜ ਦੀਆਂ ਸਰਕਾਰਾਂ ਕੋਰੋਨਾ ਟੀਕਾ ਲਗਵਾਉਣ ਲਈ ਦੂਜੇ ਦੇਸ਼ਾਂ ਨਾਲ ਲਗਾਤਾਰ ਸੰਪਰਕ ਕਰ ਰਹੀਆਂ ਹਨ।
ਮੁਲਕ ਦੇ ਹੋਰ ਸੂਬਿਆਂ ਵਿਚ ਵੀ 18+ ਦੇ ਵੈਕਸੀਨੇਸ਼ਨ (Vaccination) ਲਗਾਈ ਜਾ ਰਹੀ ਹੈ ਅਤੇ ਵੈਕਸੀਨੇਸ਼ਨ ਦੀ ਸਪਲਾਈ ਪੂਰੀ ਰੱਖਣ ਲਈ ਉਨ੍ਹਾਂ ਵਲੋਂ ਗਲੋਬਲ ਟੈਂਡਰ ਜਾਰੀ ਕੀਤੇ ਗਏ ਹਨ। ਭਾਰਤ ਵਿਚ ਦੋ ਹੀ ਕੰਪਨੀਆਂ ਦੀਆਂ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਵਿਚ ਇਕ ਕੋਵੀਸ਼ੀਲਡ ਹੈ ਅਤੇ ਦੂਜੀ ਕੋਵੈਕਸੀਨ ਹੈ, ਜਦੋਂ ਕਿ ਤੀਜੀ ਵੈਕਸੀਨ ਵਿਦੇਸ਼ੀ ਸਪੁਤਨਿਕ-ਵੀ ਨੂੰ ਵੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਜਿਸ ਦੀ ਭਾਰਤ ਸਰਕਾਰ ਵਲੋਂ 995 ਰੁਪਏ ਕੀਮਤ ਐਲਾਨੀ ਗਈ ਹੈ।
ਇਸ ਦੇ ਬਾਵਜੂਦ ਸੂਬੇ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਆਪਣੇ ਸੂਬੇ ਦੇ ਨਾਗਰਿਕਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸੂਬੇ ਫਾਈਜ਼ਰ, ਮਾਡਰਨਾ ਅਤੇ ਹੋਰ ਟੀਕਾ ਨਿਰਮਾਤਾ ਵਿਦੇਸ਼ੀ ਕੰਪਨੀਆਂ ਨਾਲ ਵੀ ਸੰਪਰਕ ਕਰ ਰਹੀਆਂ ਹਨ। ਸੂਬਿਆਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਨੂੰ ਹਰ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਭਾਰ ਸਹਿਣਾ ਕਰਨਾ ਚਾਹੀਦਾ ਹੈ। ਟੀਕੇ ਲਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰਨਾ ਵੀ ਕੇਂਦਰ ਦੀ ਜ਼ਿੰਮੇਵਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮੁੱਦੇ ‘ਤੇ ਗੱਲਬਾਤ ਕੀਤੀ ਹੈ।