ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ

ਚੰਡੀਗੜ੍ਹ (ਇੰਟ.)- ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 6 ਮਹੀਨੇ ਤੋਂ ਡਟੇ ਕਿਸਾਨਾਂ ਵਲੋਂ ਮੁੜ ਤੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ…

ਚੰਡੀਗੜ੍ਹ (ਇੰਟ.)- ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 6 ਮਹੀਨੇ ਤੋਂ ਡਟੇ ਕਿਸਾਨਾਂ ਵਲੋਂ ਮੁੜ ਤੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵਲੋਂ ਕੇਂਦਰ ਦੀ ਸਰਕਾਰ ਨਾਲ ਕਈ ਵਾਰ ਗੱਲਬਾਤ ਕੀਤੀ ਗਈ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਕਿਸੇ ਤਣ-ਪੱਤਣ ਲਗਾਉਣ ਦਾ ਕੋਈ ਇਰਾਦਾ ਨਹੀਂ ਲੱਗ ਰਿਹਾ ਹੈ।


ਹੁਣ ਸੰਯੁਕਤ ਕਿਸਾਨ ਮੋਰਚਾ ਨੇ ਮੁੜ ਤੋਂ ਗੱਲਬਾਤ ਦਾ ਦੌਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਐਤਵਾਰ ਨੂੰ ਮੋਹਾਲੀ ਵਿਖੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਸੰਯੁਕਤ ਕਿਸਾਨ ਮੋਰਚਾ ਨੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਰਕਾਰ ਨੂੰ ਚਿੱਠੀ ਲਿਖੀ ਹੈ ਤਾਂ ਜੋ ਸਰਕਾਰ ਇਹ ਨਾ ਕਹੇ ਕਿ ਕਿਸਾਨ ਗੱਲਬਾਤ ਲਈ ਤਿਆਰ ਨਹੀਂ।” ਹਾਲਾਂਕਿ ਟਿਕੈਤ ਨੇ ਇਹ ਵੀ ਕਿਹਾ ਕਿ ਮੋਰਚਾ ਆਪਣੀ ਮੰਗ ‘ਤੇ ਕਾਇਮ ਹੈ ਤੇ ਕਿਸਾਨ ਤਿੰਨੋ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣਾ ਚਾਹੁੰਦੇ ਹਨ।


ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਟਿਕੈਤ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਸੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੋਹਾਲੀ ਵਿਖੇ ਪਹੁੰਚੇ ਸਨ। ਪਿਛਲੇ ਦਿਨੀਂ ਕੋਰੋਨਾ ਕਾਰਨ ਅਭੈ ਸਿੰਘ ਸੰਧੂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਨੂੰ ਤਾਂ ਅਜੇ ਛੇ ਮਹੀਨੇ ਹੀ ਹੋਏ ਹਨ, ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ ਸੀ। ਇਹ ਅੰਦੋਲਨ ਵੀ ਲੰਬਾ ਚੱਲੇਗਾ। ਉੱਤਰ-ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਜੋ ਭਾਜਪਾ ਦਾ ਬੁਰਾ ਹਾਲ ਹੋਇਆ ਹੈ, ਉਹ ਕਿਸਾਨ ਅੰਦੋਲਨ ਦਾ ਨਤੀਜਾ ਹੀ ਹੈ।

ਹੁਣ ਤੁਸੀਂ ਪੱਛਮੀ ਬੰਗਾਲ ਨੂੰ ਵੇਖ ਲਓ ਉਥੇ ਬੀਜੇਪੀ ਨਾਲ ਜੋ ਵਾਪਰੀ ਹੈ ਉਸੇ ਤਰ੍ਹਾਂ ਹੁਣ ਪੂਰੇ ਦੇਸ਼ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵਲੋਂ ਜੋ ਭਾਜਪਾ ਵਿਰੁੱਧ ਪ੍ਰਚਾਰ ਕੀਤਾ ਗਿਆ ਹੈ ਇਹ ਹਾਰ ਵੀ ਉਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਕਿਸਾਨਾਂ ਨੂੰ ਛੇ ਮਹੀਨੇ ਲੰਘ ਗਏ ਹਨ। ਇਸ ਲਈ ਹੁਣ ਕਿਸਾਨ 26 ਮਈ ਨੂੰ ਕਾਲਾ ਦਿਵਸ ਦੇ ਰੂਪ ਵਜੋਂ ਮਨਾਉਣਗੇ।

ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨ ਕੋਰੋਨਾ ਵਾਇਰਸ ਖਿਲਾਫ ਟੀਕਾ ਲਵਾਉਣ ਲਈ ਤਿਆਰ ਹਨ ਪਰ ਟੀਕਾ ਲਾਉਣ ਕੋਈ ਵੀ ਨਹੀਂ ਆ ਰਿਹਾ। ਪਿਛਲੇ 1 ਮਹੀਨੇ ਤੋਂ ਉਡੀਕ ਕੀਤੀ ਜਾ ਰਹੀ ਹੈ। ਟਿਕੈਤ ਨੇ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੀ ਤਰਜ ‘ਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 26 ਤਾਰੀਖ ਹਰ ਮਹੀਨੇ ਆਉਂਦੀ ਹੈ ਅਤੇ ਟਰੈਕਟਰ ਵੀ ਉਹੀ ਹਨ।”

Leave a Reply

Your email address will not be published. Required fields are marked *