ਕਿਸਾਨਾਂ ਦੇ ਹੱਕ ’ਚ ਨਿੱਤਰੇ ਵਿਧਾਇਕ ਚੰਦੂਮਾਜਰਾ, ਇੰਝ ਮਨਾਇਆ ਕਾਲਾ ਦਿਵਸ

ਪਟਿਆਲਾ – ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ ‘ਤੇ ਬੈਠੇ…

ਪਟਿਆਲਾ – ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ ‘ਤੇ ਬੈਠੇ ਹਨ ਅਤੇ ਅੱਜ ਦਾ ਦਿਨ (Black day) ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਪੰਜਾਬ ਵਿਚ ਵੀ ਕਿਸਾਨ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾ ਰਹੇ ਹਨ। ਉਧਰ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਵੱਡੇ ਪੱਧਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਰੋਸ ਪ੍ਰਗਟਾਇਆ ਜਾ ਰਿਹਾ ਹੈ। ਅੱਜ ਕਿਸਾਨਾਂ (Farmers)ਵੱਲੋਂ ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ (Black day) ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। 

ਪਟਿਆਲੇ ਵਿੱਚ ਅੱਜ ਕਾਲਾ ਦਿਵਸ ਮਨਾਉਣ ਵਾਲੇ ਕਿਸਾਨਾਂ ਭਰਾਵਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਟਰੈਕਟਰ ਮਾਰਚ ਵਿੱਚ ਟਰੈਕਟਰ ਅਤੇ ਗੱਡੀਆਂ ਅਤੇ ਮੋਟਰਸਾਈਕਲ ਵੱਡੀ ਗਿਣਤੀ ਵਿੱਚ ਮੌਜੂਦ ਹਨ। ਇਸ ਵਿਚਾਲੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ (kisan andolan) ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪਟਿਆਲਾ ਦੇ ਵੱਖ ਵੱਖ ਥਾਵਾਂ ‘ਤੇ ਲੋਕਾਂ ਨੇ ਜਿੱਥੇ ਆਪਣੇ ਘਰਾਂ ਉੱਪਰ ਕਾਲੇ ਝੰਡੇ ਫਹਿਰਾਏ ਗਏ। ਉੱਥੇ ਅਕਾਲੀ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਕਿਸਾਨਾਂ ਦੇ ਸਮਰਥਨ ਵਿਚ ਆਏ। ਉਨ੍ਹਾਂ ਨੇ ਕਾਲੇ ਦਿਵਸ ਮੌਕੇ ਆਪਣੇ ਘਰ ਦੀ ਛੱਤ ਤੇ ਕਾਲਾ ਝੰਡਾ ਫਹਿਰਾਇਆ।

ਹਰੇਕ ਰੇਲ ਗੱਡੀ ਵਿੱਚ ਕਾਲੇ ਝੰਡੇ ਜੜੇ ਹੋਏ ਹਨ ਅਤੇ ਕਿਸਾਨ ਇਹ ਕਹਿੰਦੇ ਦੇਖੇ ਗਏ ਹਨ ਕਿ ਤਿੰਨੋਂ ਖੇਤੀ ਬਿੱਲ ਰੱਦ ਕਰ ਦਿੱਤੇ ਜਾਣੇ ਚਾਹੀਦੇ ਹਨ। ਜਦ ਤੱਕ ਤਿੰਨੋਂ ਖੇਤੀ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਚਿਰ ਅੰਦੋਲਨ ਜਾਰੀ ਰਹੇਗਾ। ਉਹ ਦ੍ਰਿੜਤਾ ਨਾਲ ਖੜੇ ਰਹਿਣਗੇ ਅਤੇ ਉਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਇਸ ਦੌਰਾਨ, ਛੋਟੇ ਬੱਚਿਆਂ ਅਤੇ ਔਰਤਾਂ ਵੀ ਟਰੈਕਟਰ ਮਾਰਚ ਵਿਚ ਸ਼ਾਮਲ ਹਨ।

ਇਹ ਵੀ ਪੜੋ: ਛੱਤ ‘ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ

Leave a Reply

Your email address will not be published. Required fields are marked *