ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੀ ਬ੍ਰਿਟਿਸ਼ ਦੀ ਸੰਸਦ ਮੈਂਬਰ ਡੈਬੀ ਇਬਰਾਹਿਮ ਨੂੰ ਦਿੱਲੀ ਏਅਰਪੋਰਟ ਤੋਂ ਹੀ ਵਾਪਸ ਇੰਗਲੈਂਡ ਭੇਜ ਦਿੱਤਾ ਗਿਆ ਹੈ। ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ ਸਰਕਾਰ ਨੇ ਦੇਸ਼ ਅੰਦਰ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਹੈ। ਉਹ ਇੰਗਲੈਂਡ ਦੀ ਰਾਜਨੀਤਿਕ ਧੀਰ ਲੇਬਰ ਪਾਰਟੀ ਦੀ ਐਮ ਪੀ ਹੈ।
ਜਾਣਕਾਰੀ ਅਨੁਸਾਰ ਬ੍ਰਿਟਿਸ਼ ਸੰਸਦ ਮੈਂਬਰ ਡੈਬੀ ਫਲਾਇਟ ਰਾਹੀਂ ਸਵੇਰੇ 8:30 ਵਜੇ ਦੇ ਕਰੀਬ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਹੁੰਚੀ ਸੀ ਪਰ ਉਦੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੀ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਸੰਸਦ ਮੈਂਬਰ ਨੂੰ ਦਿੱਤਾ ਗਿਆ ਇਹ ਵੀਜ਼ਾ ਅਕਤੂਬਰ 2020 ਤੱਕ ਵੈਦ ਸੀ।
ਭਾਰਤ ਤੋਂ ਵਾਪਸ ਭੇਜੇ ਜਾਣ ਉੱਤੇ ਡੇਬੀ ਇਬਰਾਹਿਮ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਮੈ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ। ਮੇਰੇ ਨਾਲ ਭਾਰਤੀ ਸਟਾਫ ਦੇ ਮੈਂਬਰ ਵੀ ਸਨ। ਮੇਰਾ ਰਾਜਨੀਤੀ ਵਿਚ ਆਉਣ ਦਾ ਕਾਰਨ ਸੱਭ ਦੇ ਲਈ ਸਮਾਜਿਕ ਨਿਆ ਅਤੇ ਮਨੁੱਖੀ ਅਧਿਕਾਰਾਂ ਦਾ ਵਿਕਾਸ ਕਰਨਾ ਹੈ। ਮੈ ਇਨ੍ਹਾਂ ਮੁੱਦਿਆਂ ਨੂੰ ਆਪਣੀ ਸਰਕਾਰ ਅਤੇ ਹੋਰਾਂ ਅੱਗੇ ਹਮੇਸ਼ਾ ਉਠਾਉਂਦੀ ਰਹਾਂਗੀ।
ਦੱਸ ਦਈਏ ਕਿ ਭਾਰਤ ਸਰਕਾਰ ਦੁਆਰਾ ਜੰਮੂ ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਉਣ ਵਾਲੇ ਫੈਸਲੇ ਦਾ ਕੇਵਲ ਬ੍ਰਿਟਿਸ਼ ਸੰਸਦ ਮੈਂਬਰ ਡੇਬੀ ਇਬਰਾਹਿਮ ਨੇ ਹੀ ਵਿਰੋਧ ਨਹੀਂ ਕੀਤਾ ਹੈ ਬਲਕਿ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਤੁਰਕੀ ਅਤੇ ਮਲੇਸ਼ੀਆ ਵੀ ਮੋਦੀ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਖੜੇ ਨਜ਼ਰ ਆ ਰਹੇ ਹਨ ਪਰ ਸਰਕਾਰ ਦਾ ਇਨ੍ਹਾਂ ਸਭਨਾ ਦੇ ਵਿਰੋਧ ਦਾ ਕੋਈ ਅਸਰ ਨਹੀਂ ਹੋਇਆ ਹੈ ਅਤੇ ਕੇਂਦਰ ਸਰਕਾਰ ਆਪਣੇ ਸਟੈਂਡ ਉੱਤ ਕਾਇਮ ਹੈ।