ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਰਾਜਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਕੀਤਾ ਸੀ। ਵਿਰੋਧੀ ਧੀਰਾਂ ਦੇ ਸਾਂਸਦ ਵੇਲ ਤੱਕ ਪਹੁੰਚ ਗਏ ਸਨ ਅਤੇ ਉਪ ਸਭਾਪਤੀ ਦਾ ਮਾਇਕ ਤੱਕ ਉਖਾੜ ਦਿੱਤਾ ਸੀ ਜਿਸ ਕਰਕੇ ਰਾਜਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਇਸ ਘਟਨਾ ਤੋਂ ਕਾਫੀ ਖਫਾ ਵਿਖਾਈ ਦਿੱਤੀ ਅਤੇ ਉਨ੍ਹਾਂ ਨੇ ਅੱਜ ਹੰਗਾਮਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਰਾਜਸਭਾ ਤੋਂ ਸਸਪੈਂਡ ਕਰ ਦਿੱਤਾ ਹੈ।
ਸਭਾਪਤੀ ਵੈਂਕਈਆ ਨਾਇਡੂ ਨੇ ਵਿਰੋਧੀ ਸਾਂਸਦਾਂ ਦੇ ਹੰਗਾਮੇ ਉੱਤੇ ਕਿਹਾ ਕਿ ”ਕੱਲ੍ਹ ਰਾਜਸਭਾ ਦੇ ਲਈ ਬੁਰਾ ਦਿਨ ਸੀ, ਜਦੋਂ ਕੁੱਝ ਮੈਂਬਰ ਸਦਨ ਦੇ ਵੇਲ ਵਿਚ ਆਏ। ਕੁੱਝ ਸਾਂਸਦਾਂ ਨੇ ਪੇਪਰ ਨੂੰ ਫੈਂਕਿਆ। ਮਾਇਕ ਤੋੜ ਦਿੱਤਾ। ਰੂਲ ਬੁੱਕ ਨੂੰ ਫੈਂਕਿਆ ਗਿਆ। ਉਪ ਸਭਾਪਤੀ ਨੂੰ ਧਮਕੀ ਦਿੱਤੀ ਗਈ। ਉਨ੍ਹਾਂ ਨੂੰ ਉਨ੍ਹਾਂ ਦੇ ਫਰਜ਼ ਨਿਭਾਉਣ ਤੋਂ ਰੋਕਿਆ ਗਿਆ। ਇਹ ਮੰਦਭਾਗਾ ਅਤੇ ਨਿੰਦਣਯੋਗ ਹੈ”।
ਸਭਾਪਤੀ ਨੇ ਅੱਗੇ ਕਿਹਾ ”ਮੈ ਡੇਰੇਕ ਆ ਬਰਾਇਨ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦਿੰਦਾ ਹਾਂ। ਨਾਲ ਹੀ ਸਦਨ ਦੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਸਸਪੈਂਡ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਵਿਰੋਧੀ ਪਾਰਟੀਆਂ ਦੇ ਜਿਨ੍ਹਾਂ ਅੱਠ ਸਾਂਸਦਾਂ ਨੂੰ ਮੁਅਤਲ ਕੀਤਾ ਜਾ ਰਿਹਾ ਹੈ, ਉਸ ਵਿਚ ਤ੍ਰਿਣਮੂਲ ਕਾਂਗਸ ਦੇ ਡੇਰੇਕ ਓ ਬਰਾਇਨ ਅਤੇ ਡੋਲਾ ਸੇਨ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਾਂਗਰਸ ਦੇ ਰਾਜੀਵ ਸੱਤਵ, ਰਿਪਨ ਬੋਰਾ ਅਤੇ ਸਯਦ ਨਜ਼ੀਰ ਹੁਸੈਨ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ(ਐਮ) ਦੇ ਐਲਮਰਨ ਕਰੀਮ ਅਤੇ ਕੇਕੇ ਰਾਗੇਸ਼ ਨੂੰ ਵੀ ਸਦਨ ਤੋਂ ਮੁਅੱਤਲ ਕੀਤਾ ਜਾਂਦਾ ਹੈ। ਸਭਾਪਤੀ ਨੇ ਕਿਹਾ ਕਿ ਉਪ ਸਭਾਪਤੀ ਦੇ ਖਿਲਾਫ ਵਿਰੋਧੀ ਸਾਂਸਦਾ ਵੱਲੋਂ ਲਿਆਂਦਾ ਬੇਭਰੋਸਗੀ ਮਤਾ ਵਿਚ ਨਿਯਮਾਂ ਦੇ ਹਿਸਾਬ ਨਾਲ ਸਹੀ ਨਹੀਂ ਹੈ।
ਦੱਸ ਦਈਏ ਕਿ ਐਤਵਾਰ ਨੂੰ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ੍ਹ ਕੇ ਹੰਗਾਮਾ ਹੋਇਆ ਸੀ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜਵਾਬ ਨਾਲ ਅਸੰਤੁਸ਼ਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਸਦ ਵੇਲ ਵਿਚ ਪਹੁੰਚ ਗਏ ਸਨ। ਟੀਐਮਸੀ ਸੰਸਦ ਡੇਰੇਕ ਓ ਬ੍ਰਾਇਨ ਨੇ ਬਿੱਲ ਦੇ ਵਿਰੋਧ ਵਿਚ ਵੇਲ ‘ਚ ਦਾਖਲ ਹੋ ਕੇ ਉੱਪਸਭਾਪਤੀ ਹਰੀਵੰਸ਼ ਸਾਹਮਣੇ ਰੂਲ ਬੁੱਕ ਫਾੜ ਦਿੱਤੀ ਸੀ।