ਖੇਤੀ ਬਿੱਲਾਂ ਵਿਰੁੱਧ ਡਟੀਆਂ ਵਿਰੋਧੀ ਪਾਰਟੀਆਂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਦਾ ਮੰਗਿਆ ਸਮਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲੋਕਸਭਾ ਅਤੇ ਰਾਜਸਭਾ ਵਿਚ ਪਾਸ ਹੋ ਚੁੱਕੇ ਖੇਤੀ ਬਿੱਲਾਂ ਵਿਰੁੱਧ ਸੰਸਦ ਤੋਂ ਲੈ ਕੇ ਸੜਕ ਤੱਕ ਵਿਰੋਧ ਜਾਰੀ ਹੈ, ਜਿੱਥੇ ਇਕ ਪਾਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲੋਕਸਭਾ ਅਤੇ ਰਾਜਸਭਾ ਵਿਚ ਪਾਸ ਹੋ ਚੁੱਕੇ ਖੇਤੀ ਬਿੱਲਾਂ ਵਿਰੁੱਧ ਸੰਸਦ ਤੋਂ ਲੈ ਕੇ ਸੜਕ ਤੱਕ ਵਿਰੋਧ ਜਾਰੀ ਹੈ, ਜਿੱਥੇ ਇਕ ਪਾਸੇ ਕਿਸਾਨਾਂ ਦੁਆਰਾ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਬਿੱਲਾਂ ਦੇ ਮਸਲੇ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਰਾਸ਼ਟਰਪਤੀ ਨੂੰ ਮਿਲ ਕੇ ਵਿਰੋਧੀ ਪਾਰਟੀਆਂ ਵੱਲੋਂ ਅਪੀਲ ਕੀਤੀ ਜਾਵੇਗੀ ਕਿ ਰਾਸ਼ਟਰਪਤੀ ਦੋਣਾਂ ਖੇਤੀ ਬਿੱਲਾਂ ਉੱਤੇ ਆਪਣੇ ਦਸਤਖਤ ਨਾ ਕਰਨ ਅਤੇ ਇਨ੍ਹਾਂ ਨੂੰ ਵਾਪਸ ਰਾਜਸਭਾ ਵਿਚ ਭੇਜਣ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਵਿਰੋਧੀ ਪਾਰਟੀਆਂ ਦੇ ਸਾਂਸਦ ਰਾਸ਼ਟਰਪਤੀ ਨੂੰ ਇਹ ਵੀ ਜਾਣਕਾਰੀ ਦੇਣਗੇ ਕਿ ਐਤਵਾਰ ਨੂੰ ਰਾਜਸਭਾ ਵਿਚ ਕੀ ਹੋਇਆ ਹੈ। ਵਿਰੋਧੀ ਪਾਰਟੀਆਂ ਦੁਆਰਾ ਇਸ ਦੌਰਾਨ ਅੱਠ ਰਾਜਸਭਾ ਸਾਂਸਦਾਂ ਨੂੰ ਸਸਪੈਂਡ ਕਰਨਾ ਦਾ ਮਸਲਾ ਵੀ ਚੁੱਕਿਆ ਜਾਵੇਗਾ। ਉੱਥੇ ਹੀ ਸਭਾਪਤੀ ਦੁਆਰਾ ਸਸਪੈਂਡ ਕੀਤੇ ਗਏ ਅੱਠ ਸਾਂਸਦ ਤ੍ਰਿਣਮੂਲ ਕਾਂਗਸ ਦੇ ਡੇਰੇਕ ਓ ਬਰਾਇਨ ਅਤੇ ਡੋਲਾ ਸੇਨ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਾਂਗਰਸ ਦੇ ਰਾਜੀਵ ਸੱਤਵ, ਰਿਪਨ ਬੋਰਾ ਅਤੇ ਸਯਦ ਨਜ਼ੀਰ ਹੁਸੈਨ, ਭਾਰਤੀ ਕਮਿਊਨਿਸਟ ਪਾਰਟੀ(ਐਮ) ਦੇ ਐਲਮਰਨ ਕਰੀਮ ਅਤੇ ਕੇਕੇ ਰਾਗੇਸ਼ ਸੰਸਦ ਦੇ ਬਾਹਰ ਧਰਨਾ ਦੇ ਰਹੇ ਹਨ।

संसद परिसर में धरना देते विपक्षी सांसद
ਫੋਟੋ ਏਐਨਆਈ

ਦੱਸ ਦਈਏ ਕਿ ਬੀਤੇ ਦਿਨ ਰਾਜਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਕੀਤਾ ਸੀ। ਵਿਰੋਧੀ ਧੀਰਾਂ ਦੇ ਸਾਂਸਦ ਵੇਲ ਤੱਕ ਪਹੁੰਚ ਗਏ ਸਨ ਅਤੇ ਉਪ ਸਭਾਪਤੀ ਦਾ ਮਾਇਕ ਤੱਕ ਉਖਾੜ ਦਿੱਤਾ ਸੀ ਜਿਸ ਕਰਕੇ ਰਾਜਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਇਸ ਘਟਨਾ ਤੋਂ ਕਾਫੀ ਖਫਾ ਵਿਖਾਈ ਦਿੱਤੀ ਅਤੇ ਉਨ੍ਹਾਂ ਨੇ ਅੱਜ ਹੰਗਾਮਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਰਾਜਸਭਾ ਤੋਂ ਸਸਪੈਂਡ ਕਰ ਦਿੱਤਾ ਹੈ। ਉੱਥੇ ਹੀ ਕਾਂਗਰਸ ਦੇ ਸਾਂਸਦ ਅਤੇ ਲੋਕਸਭਾ ਵਿਚ ਵਿਰੋਧੀ ਧੀਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ”ਮੈਂ ਰਾਜਸਭਾ ਦੇ ਮੈਬਰਾਂ ਨੂੰ ਇਸ ਤਰ੍ਹਾਂ ਦੇ ਬਰਬਰ ਅਤੇ ਗੈਰ ਲੋਕਤੰਤਰੀ ਢੰਗ ਨਾਲ ਕੱਢੇ ਜਾਣ ਦੀ ਨਿੰਦਾ ਕਰਦਾ ਹਾਂ। ਅਸੀ ਉਦੋਂ ਤੱਕ ਵਿਰੋਧ ਕਰਾਂਗੇ ਜਦੋਂ ਤੱਕ ਰਾਜਸਭਾ ਵਿਚ ਸਾਡੇ ਮੈਂਬਰਾਂ ਦੀ ਬਹਾਲੀ ਨਹੀਂ ਹੋ ਜਾਂਦੀ”।

Leave a Reply

Your email address will not be published. Required fields are marked *