ਸਸਪੈਂਡ ਕੀਤੇ ਗਏ ਅੱਠ ਸਾਂਸਦਾਂ ਨੇ ਪੂਰੀ ਰਾਤ ਦਿੱਤਾ ਧਰਨਾ, ਸਵੇਰੇ ਚਾਹ ਲੈ ਕੇ ਆਏ ਉੱਪ ਸਭਾਪਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਰੋਧੀ ਸਾਂਸਦਾਂ ਦੁਆਰਾ ਰਾਜਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਕੀਤਾ ਗਿਆ ਸੀ ਇਸ ਕਰਕੇ ਸੋਮਵਾਰ ਨੂੰ ਸਭਾਪਤੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਰੋਧੀ ਸਾਂਸਦਾਂ ਦੁਆਰਾ ਰਾਜਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਕੀਤਾ ਗਿਆ ਸੀ ਇਸ ਕਰਕੇ ਸੋਮਵਾਰ ਨੂੰ ਸਭਾਪਤੀ ਨੇ ਵਿਰੋਧੀ ਧੀਰਾਂ ਦੇ 8 ਸਾਂਸਦ ਇਕ ਹਫ਼ਤੇ ਲਈ ਸਸਪੈਂਡ ਕਰ ਦਿੱਤੇ ਸਨ ਜਿਸ ਦੇ ਵਿਰੋਧ ਵਿਚ ਸਸਪੈਂਡ ਅੱਠ ਸਾਂਸਦਾਂ ਨੇ ਪੂਰੀ ਰਾਤ ਸੰਸਦ ਭਵਨ ਕੰਪਲੈਕਸ ਵਿਚ ਧਰਨਾ ਦਿੱਤਾ ਹੈ ਅਤੇ ਇਹ ਧਰਨਾ ਹੁਣ ਵੀ ਜਾਰੀ ਹੈ। ਉੱਥੇ ਹੀ ਰਾਜਸਭਾ ਦੇ ਉੱਪ ਸਭਾਪਤੀ ਹਰਿਵੰਸ਼ ਉਨ੍ਹਾਂ ਦੇ ਲਈ ਅੱਜ ਸਵੇਰੇ ਚਾਹ ਲੈ ਕੇ ਪਹੁੰਚੇ ਹਨ।

ਧਰਨੇ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਉੱਪ ਸਭਾਪਤੀ ਦੇ ਇਸ ਕਦਮ ਉੱਤੇ ਕਿਹਾ ਹੈ ਕਿ ”ਜਦੋਂ ਉਹ ਸਾਡੇ ਘਰ ਆਉਣਂਗੇ ਅਸੀ ਨਿੱਜੀ ਰਿਸ਼ਤੇ ਨਿਭਾਵਾਂਗੇ ਪਰ ਇੱਥੇ ਅਸੀ ਕਿਸਾਨਾਂ ਲਈ ਬੈਠੇ ਹਾਂ। ਇਸ ਲਈ ਇਹ ਨਿੱਜੀ ਰਿਸ਼ਤੇ ਨਿਭਾਉਣ ਦਾ ਸਮਾਂ ਨਹੀਂ ਹੈ। ਅਸੀ ਚਾਹੁੰਦੇ ਹਾਂ ਕਿ ਇਹ ਕਾਲਾ ਕਾਨੂੰਨ ਵਾਪਸ ਲਿਆ ਜਾਵੇ। ਦੇਸ਼ ਦੇ ਹਜ਼ਾਰਾਂ ਭੁੱਖੇ-ਪਿਆਸੇ ਕਿਸਾਨ ਸੜਕਾਂ ਉੱਤੇ ਇਸ ਕਾਲੇ ਕਾਨੂੰਨ ਵਿਰੁੱਧ ਹਨ”। ਉੱਥੇ ਹੀ ਉਪਸਭਾਪਤੀ ਵੱਲੋਂ ਦਿੱਤੀ ਜਾ ਰਹੀ ਚਾਹ ਨੂੰ ਕੁੱਝ ਸਾਂਸਦਾ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਉਪ ਸਭਾ ਪਤੀ ਦੇ ਇਸ ਕਦਮ ਦੀ ਪੀਐਮ ਮੋਦੀ ਨੇ ਤਾਰੀਫ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ”ਬਿਹਾਰ ਦੀ ਮਹਾਨ ਧਰਤੀ ਸਦੀਆਂ ਤੋਂ ਸਾਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਸਿਖਾਉਂਦੀ ਆ ਰਹੀ ਹੈ। ਇਸ ਸ਼ਾਨਦਾਰ ਨੈਤਿਕਤਾ ਦੇ ਅਨੁਸਾਰ ਬਿਹਾਰ ਤੋਂ ਰਾਜਸਭਾ ਦੇ ਸਾਂਸਦ ਅਤੇ ਰਾਜਸਭਾ ਦੇ ਉੱਪ ਚੇਅਰਮੈਨ ਸ਼੍ਰੀ ਹਰਿਵੰਸ਼ ਜੀ ਦੇ ਪ੍ਰੇਰਣਾਦਾਇਕ ਅਤੇ ਰਾਜਨੇਤਾ ਵਰਗਾ ਵਿਵਾਹ ਹਰ ਲੋਕਤੰਤਰ ਪ੍ਰੇਮੀ ਨੂੰ ਮਾਣ ਬਖਸ਼ੇਗਾ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਵਿਅਕਤੀਗਤ ਤੌਰ ਉੱਤੇ ਉਨ੍ਹਾਂ ਲੋਕਾਂ ਨੂੰ ਚਾਹ ਪਿਲਾਉਣ, ਜਿਨ੍ਹਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਅਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਅਪਮਾਨ ਕੀਤਾ, ਵਿਖਾਉਂਦਾ ਹੈ ਕਿ ਸ਼੍ਰੀ ਹਰਿਵੰਸ਼ ਜੀ ਵਿਨਮਰ ਮਨ ਅਤੇ ਵੱਡੇ ਦਿਲ ਵਾਲੇ ਵਿਅਕਤੀ ਹਨ। ਇਹ ਉਨ੍ਹਾਂ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਮੈ ਹਰੀਵੰਸ਼ ਜੀ ਨੂੰ ਵਧਾਈ ਦੇਣ ਲਈ ਭਾਰਤ ਦੇ ਲੋਕਾ ਨਾਲ ਹਾਂ”।

ਦੱਸ ਦਈਏ ਕਿ ਐਤਵਾਰ ਨੂੰ ਰਾਜਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਹੋਇਆ ਸੀ। ਵਿਰੋਧੀ ਧੀਰਾਂ ਦੇ ਸਾਂਸਦ ਵੇਲ ਤੱਕ ਪਹੁੰਚ ਗਏ ਸਨ ਅਤੇ ਉਪ ਸਭਾਪਤੀ ਦਾ ਮਾਇਕ ਤੱਕ ਉਖਾੜ ਦਿੱਤਾ ਸੀ ਜਿਸ ਕਰਕੇ ਰਾਜਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਇਸ ਘਟਨਾ ਤੋਂ ਕਾਫੀ ਖਫਾ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਬੀਤੇ ਦਿਨ ਹੰਗਾਮਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਰਾਜਸਭਾ ਤੋਂ ਸਸਪੈਂਡ ਕਰ ਦਿੱਤਾ ਸੀ। ਸਸਪੈਂਡ ਕੀਤੇ ਗਏ ਅੱਠ ਸਾਂਸਦ ਤ੍ਰਿਣਮੂਲ ਕਾਂਗਸ ਦੇ ਡੇਰੇਕ ਓ ਬਰਾਇਨ ਅਤੇ ਡੋਲਾ ਸੇਨ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਾਂਗਰਸ ਦੇ ਰਾਜੀਵ ਸੱਤਵ, ਰਿਪਨ ਬੋਰਾ ਅਤੇ ਸਯਦ ਨਜ਼ੀਰ ਹੁਸੈਨ, ਭਾਰਤੀ ਕਮਿਊਨਿਸਟ ਪਾਰਟੀ(ਐਮ) ਦੇ ਐਲਮਰਨ ਕਰੀਮ ਅਤੇ ਕੇਕੇ ਰਾਗੇਸ਼ ਸੰਸਦ ਦੇ ਬਾਹਰ ਧਰਨਾ ਦੇ ਰਹੇ ਹਨ।

Leave a Reply

Your email address will not be published. Required fields are marked *