TIME ਮੈਗਜ਼ੀਨ ਨੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਕੀਤੀ ਜਾਰੀ, ਪੀਐਮ ਮੋਦੀ ਤੋਂ ਇਲਾਵਾ ਸ਼ਾਹੀਨ ਬਾਗ ਦੀ ‘ਬਿਲਿਕਸ ਦਾਦੀ’ ਨੂੰ ਵੀ ਮਿਲੀ ਥਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਦੀ ਮਸ਼ੂਹਰ ਮੈਗਜ਼ੀਨਾਂ ਵਿਚੋਂ ਇੱਕ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਸਾਲ 2020 ਦੇ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ਜਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਦੀ ਮਸ਼ੂਹਰ ਮੈਗਜ਼ੀਨਾਂ ਵਿਚੋਂ ਇੱਕ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਸਾਲ 2020 ਦੇ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਵਿਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਥਾਂ ਮਿਲੀ ਹੈ। ਇਸ ਤੋਂ ਇਲਾਵਾ ਦੁਨੀਆ ਦੇ ਇਕ ਦਰਜਨ ਲੀਡਰਾਂ ਦੇ ਨਾਮ ਇਸ ਲਿਸਟ ਵਿਚ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਇੱਕਲੇ ਅਜਿਹੇ ਲੀਡਰ ਹਨ, ਜਿਨ੍ਹਾਂ ਦਾ ਨਾਮ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਵੱਡੀ ਗੱਲ ਇਹ ਵੀ ਹੈ ਕਿ ਮੈਗਜੀਨ ਨੇ ਆਪਣੀ ਲਿਸਟ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਲਿਖਿਆ ਹੈ। ਟਾਈਮ ਮੈਗਜ਼ੀਨ ਨੇ ਆਪਣੇ ਲੇਖ ਵਿਚ ਪੀਐਮ ਮੋਦੀ ਦੇ ਬਾਰੇ ਲਿਖਿਆ ਹੈ, ”ਲੋਕਤੰਤਰ ਵਿਚ ਉਹੀ ਸੱਭ ਤੋਂ ਵੱਡਾ ਹੈ,ਜਿਸ ਨੂੰ ਜਿੰਨੇ ਜ਼ਿਆਦਾ ਵੋਟ ਮਿਲੇ ਹਨ। ਲੋਕਤੰਤਰ ਦੇ ਕਈ ਪਹਿਲੂ ਹਨ, ਜਿਸ ਵਿਚ ਜਿਨ੍ਹਾਂ ਨੇ ਜਿੱਤੇ ਹੋਏ ਲੀਡਰਾਂ ਨੂੰ ਵੋਟ ਨਹੀਂ ਦਿੱਤਾ ਹੈ, ਉਨ੍ਹਾਂ ਦੇ ਹੱਕ ਦੀ ਵੀ ਗੱਲ ਹੁੰਦੀ ਹੈ। ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ”।

ਮੈਗਜੀਨ ਨੇ ਅੱਗੇ ਲਿਖਿਆ ਕਿ ”ਰੋਜ਼ਗਾਰ ਦੇ ਵਾਅਦੇ ਨਾਲ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਈ ਪਰ ਉਸ ਦੇ ਬਾਅਦ ਕਈਂ ਵਿਵਾਦ ਸਾਹਮਣੇ ਆਏ ਜਿਸ ਵਿਚ ਘੱਟਗਿਣਤੀਆਂ ਉੱਤੇ ਹਮਲਿਆਂ ਦੀ ਗੱਲ ਵੀ ਹੋਈ ਅਤੇ ਉਸ ਤੋਂ ਬਾਅਦ ਹੁਣ ਭਾਰਤ ਕੋਰੋਨਾ ਵਾਇਰਸ ਸੰਕਟ ਦੀ ਮਾਰ ਨੂੰ ਝੇਲ ਰਿਹਾ ਹੈ”।  ਇਸ ਤੋਂ ਇਲਾਵਾ ਲਿਸਟ ਵਿਚ ਆਯੁਸ਼ਮਾਨ ਖੁਰਾਣਾ, ਰਵਿੰਦਰ ਗੁਪਤਾ ਅਤੇ ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਨਾਮ ਵੀ ਸ਼ਾਮਲ ਹੈ।

दबंग दादी के नाम से जानी गई थीं प्रदर्शनकारी बिल्किस (बाएं)

ਦਿਲਚਸਪ ਗੱਲ ਇਹ ਹੈ ਕਿ ਮੈਗਜ਼ੀਨ ਨੇ ਆਪਣੀ ਲਿਸਟ ਵਿਚ ਸ਼ਾਹੀਨ ਬਾਗ ਪ੍ਰਦਰਸ਼ਨ ਦਾ ਚਹਿਰਾ ਬਣੀ 82 ਸਾਲਾਂ ਬਿਲਿਕਸ ਦਾਦੀ ਦਾ ਨਾਮ ਵੀ ਸ਼ਾਮਲ ਕੀਤਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਹੋਇਆ ਸੀ ਜਿੱਥੇ ਸ਼ਾਹੀਨ ਬਾਗ ਦੀ ਦਾਦੀ ਨੇ ਦੁਨੀਆ ਭਰ ਵਿਚ ਆਪਣਾ ਨਾਮ ਕਮਾਇਆ ਸੀ।

Leave a Reply

Your email address will not be published. Required fields are marked *