ਪੰਜਾਬ ਸਰਕਾਰ ਵਿਰੁੱਧ ਡਟੇ ਕਿਸਾਨ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ

ਜਲੰਧਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕੋਰੋਨਾ ਦੀ ਰੋਕਥਾਮ ਲਈ ਵੀਕਐਂਡ ਲਾਉਕਡਾਉਨ ਲਗਾਇਆ ਹੋਇਆ ਹੈ ਜਿਸ ਨਾਲ ਵਧ ਰਹੇ ਕਰੋਨਾ ਵਾਇਰਸ ਦੀ ਰਫਤਾਰ…

ਜਲੰਧਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕੋਰੋਨਾ ਦੀ ਰੋਕਥਾਮ ਲਈ ਵੀਕਐਂਡ ਲਾਉਕਡਾਉਨ ਲਗਾਇਆ ਹੋਇਆ ਹੈ ਜਿਸ ਨਾਲ ਵਧ ਰਹੇ ਕਰੋਨਾ ਵਾਇਰਸ ਦੀ ਰਫਤਾਰ ਨੂੰ ਰੋਕਿਆ ਜਾ ਸਕੇ । ਇਸ ਦੇ ਉਲਟ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲਿਆ ਹੋਇਆ ਹੈ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦਿੱਤੀਆਂ ਜਾਣ।

8 ਮਈ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰਕੇ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਖੁਲਵਾਈਆਂ ਜਾਣ ਤੇ ਅੱਜ ਦੋਆਬਾ ਕਿਸਾਨ ਕਮੇਟੀ ਵੱਲੋਂ ਟਾਂਡਾ ਉੜਮੁੜ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਲਾਉਕਡਾਉਨ ਨੂੰ ਖਤਮ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਪਰ ਅੱਜ ਟਾਂਡਾ ਬਾਜ਼ਾਰ ਪੂਰਣ ਤੌਰ ‘ਤੇ ਬੰਦ ਰਿਹਾ।

 

ਇਸੇ ਤਰ੍ਹਾਂ ਜਲੰਧਰ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਰਾਜੇਵਾਲ ਨੇ ਜਲੰਧਰ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ  ਦੁਕਾਨ ਖੋਲ੍ਹ ਕੇ ਕਾਰੋਬਾਰ ਕਰਣ। ਜੇਕਰ ਸਰਕਾਰ ਜਾਂ ਪੁਲਸ ਨੇ ਕੋਈ ਕਾਰਵਾਈ ਕੀਤੀ ਤਾਂ ਕਿਸਾਨ ਡਟ ਕੇ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਂ ਪੁਲਸ ਚਾਹੇ ਤਾਂ ਸਾਡੇ ‘ਤੇ ਪਰਚੇ ਦਰਜ ਕਰ ਦੇਣ, ਪਰ ਲੋਕਾਂ ਨੂੰ ਘਰ ਦੇ ਅੰਦਰ ਭੁਖਮਰੀ ਦਾ ਸ਼ਿਕਾਰ ਨਹੀਂ ਹੋਣ ਦੇਣਗੇ। ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਇਸ ਲਾਕਡਾਊਨ ਅਤੇ ਦੁਕਾਨਾਂ ਬੰਦ ਕਰਨ ਦੇ ਫੈਸਲੇ ਨਾਲ ਕਾਂਗਰਸ ਦੇ ਹੀ ਐੱਮ.ਪੀ. ਅਤੇ ਐੱਮ.ਐੱਲ.ਏ. ਸਹਿਮਤ ਨਹੀਂ ਹਨ।

ਕਿਸਾਨ ਨੇਤਾ ਕਸ਼ਮੀਰ ਸਿੰਘ ਅਤੇ ਅਮਰਜੋਤ ਸਿੰਘ ਨੇ ਕਿਹਾ ਕਿ ਕੋਰੋਨਾ ਨੂੰ ਰੋਕਣ ਵਿਚ ਸਰਕਾਰ ਨਾਕਾਮ ਹੋ ਚੁੱਕੀ ਹੈ। ਨਾ ਤਾਂ ਲੋਕਾਂ ਨੂੰ ਵੈਕਸੀਨ ਲਗਾਈ ਜਾ ਸਕੀ ਅਤੇ ਨਾ ਹਸਪਤਾਲਾਂ ਵਿਚ ਆਕਸੀਜਨ ਅਤੇ ਬੈੱਡ ਮਿਲ ਰਹੇ ਹਨ। ਆਪਣੇ ਲੋਕਾਂ ਨੂੰ ਛੱਡ ਵੈਕਸੀਨ ਵਿਦੇਸ਼ ਭੇਜ ਦਿੱਤੀ ਗੀ। ਸਰਕਾਰ ਨਾ ਤਾਂ ਕੋਰੋਨਾ ਦਾ ਇਨਫੈਕਸ਼ਨ ਰੋਕ ਪਾ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਉਨ੍ਹਾਂ ਦਾ ਕਾਰੋਬਾਰ ਕਰਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੋਂ ਸਾਰੇ ਦੁਕਾਨਦਾਰ ਦੁਕਾਨ ਖੋਲ੍ਹਣ ਅਤੇ ਆਪਣਾ ਕਾਰੋਬਾਰ ਕਰਨ।

Leave a Reply

Your email address will not be published. Required fields are marked *