ਸਮਰਾਲਾ: ਕੋਰੋਨਾ (Coronavirus) ਮਹਾਂਮਾਰੀ ਦੇ ਦੌਰਾਨ ਜਿਥੇ ਆਕਸੀਜਨ ਨਾ ਮਿਲਣ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਸਰਕਾਰ ਵੱਲੋਂ ਕਈ ਜਗ੍ਹਾ ਤੋਂ ਦਰੱਖਤਾਂ ਦੀ ਕਟਾਈ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਸਮਰਾਲਾ ਦੇ ਹਾਕੀ ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਇੱਕ ਲੱਖ ਦੇ ਕਰੀਬ ਬੂਟੇ (Plants)ਲਗਾਏ ਗਏ ਹਨ। ਇਸ ਸੰਸਥਾ ਨੇ ਸਮਰਾਲਾ ਵਿੱਚ ਇੱਕ ‘ਮਿਨੀ ਜੰਗਲ’ ਵੀ ਤਿਆਰ ਕੀਤਾ ਹੈ ਜਿਸ ‘ਚ ਜਿਹੜੇ ਪੌਦੇ ਪੰਜਾਬ ‘ਚੋ ਅਲੋਪ ਹੋ ਰਹੇ ਹਨ ਉਹ ਵੀ ਲਗਾਏ ਗਏ ਹਨ। ਇਸ ਦੀ ਜਾਣਕਾਰੀ ਕਲੱਬ ਮੈਂਬਰ ਗੁਰਪ੍ਰੀਤ ਸਿੰਘ ਬੇਦੀ ਨੇ ਇਸ ਖਾਸ ਮੁਲਾਕਾਤ ਦੌਰਾਨ ਜੰਗਲ ਦਿਖਾਉਂਦੇ ਹੋਏ ਦਿੱਤੀ।
ਇਹ ਵੀ ਪੜੋ: ਜਿੰਮ ਸੰਚਾਲਕਾਂ ਨੇ ਖੋਲ੍ਹਿਆ ਸਰਕਾਰ ਵਿਰੁੱਧ ਮੋਰਚਾ, ਕੀਤਾ ਜ਼ਬਰਦਸਤ ਪ੍ਰਦਰਸ਼ਨ
ਕਲੱਬ ਮੈਂਬਰ ਗੁਰਪ੍ਰੀਤ ਸਿੰਘ ਬੇਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਸੰਸਥਾ ਹਰ ਘਰ ਵਿੱਚ ਔਰਤਾਂ ਨੂੰ ਫਲਦਾਰ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ ਤੇ ਮੁਫਤ ‘ਚ ਇਹ ਬੂਟੇ ਵੀ ਦੇ ਰਹੀ ਹੈ ਜਿਸ ਨਾਲ ਘਰ ‘ਚ ਬਿਨਾ ਕੈਮੀਕਲ ਨਾ ਪਕਾਏ ਆਰਗੈਨਿਕ ਫਲਾਂ ਮਿਲਣ ਗਏ। ਇਸ ਦੀ ਮਹਤੱਤਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਵਾਤਾਵਰਨ ਸੰਭਾਲ ਦੇ ਕੰਮਾਂ ਲਈ ਇਸ ਸੰਸਥਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਉੱਥੇ ਹੀ ਉਹਨਾਂ ਦੱਸਿਆ ਕਿ ਜਦ ਮੈਂ 2013 ‘ਚ ਦਰਖਤ ਲਗਾਉਣ ਲੱਗਾ ਸੀ ਤਾਂ ਮੈਨੂੰ ਕਹਿ ਰਹੇ ਸੀ ਕਿ ਬੇਦੀ ਕਮਲਾ ਹੋ ਗਿਆ ਹੈ ਇਹਨਾਂ ਦਰਖਤ ਕਿਸੇ ਕੰਮ ਦੇ ਨਹੀਂ ਹਨ ਤੇ ਮੈਂ ਉਹਨਾਂ ਦੀ ਪਰਵਾ ਨਾ ਮੰਨਦੇ ਆਪਣਾ ਕੰਮ ਜਾਰੀ ਰੱਖਿਆ ਤੇ ਹੁਣ ਉਹੀ ਲੋਕ ਕਹਿੰਦੇ ਹਨ ਕਿ ਕਹਿ ਰਹੇ ਹਨ ਇਹ ਵਧੀਆ ਕੰਮ ਕੀਤਾ ਹੈ। ਉੱਥੇ ਹੀ ਉਹਨਾਂ ਸਰਕਾਰਾਂ ਤੇ ਸਵਾਲ ਚੁੱਕਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕੇ ਪਿੰਡਾਂ ‘ਚ ਖਾਲੀ ਪਈਆਂ ਜਗਾ ‘ਚ ਬੂਟੇ ਲਗਾਉਣ ਜਿਸ ਨਾਲ ਵਾਤਾਵਰਣ ਸਾਫ ਸੁਥਰਾ ਹੋ ਸਕੇ ਤੇ ਆਉਣ ਵਾਲਿਆ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।