ਵਿਸਾਖੀ ਮੌਕੇ ਪਾਕਿਸਤਾਨ ਜਾਵੇਗਾ ਸ਼ਰਧਾਲੂਆਂ ਦਾ ਜੱਥਾ
1100 ਸ਼ਰਧਾਲੂਆਂ ਨੂੰ ਪਾਕਿਸਤਾਨ ਨੇ ਦਿੱਤਾ ਵੀਜ਼ਾ
ਦਿੱਲੀ (ਨਿਊਜ਼ ਡੈਸਕ): ਸਿੱਖ ਸ਼ਰਧਾਲੂਆਂ ਦਾ ਜੱਥਾ ਵਿਸਾਖੀ ਮੌਕੇ ਪਾਕਿਸਤਾਨ ਜਾਵੇਗਾ ਇਸ ਜੱਥੇ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ, ਜੋ ਪਾਕਿਸਤਾਨ ਜਾਕੇ ਵੱਖ ਵੱਖ ਗੁਰੂਧਾਮਾਂ ਤੇ ਨਤਮਸਤਕ ਹੋਵੇਗਾ


ਵਿਸਾਖੀ ਮੌਕੇ ਹੋਣ ਵਾਲੇ ਸਲਾਨਾ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ। ਇਹ ਜੱਥਾ 12 ਅਪ੍ਰੈਲ ਨੂੰ ਜਾਵੇਗਾ ਤੇ 22 ਅਪ੍ਰੈਲ ਨੂੰ ਭਾਰਤ ਵਾਪਿਸ ਆਵੇਗਾ
ਤੁਹਾਨੂੰ ਦਸ ਦਈਏ ਕਿ ਸਾਲ 1974 ‘ਚ ਭਾਰਤ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਜਿਸ ਵਿੱਚ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਬਾਰੇ ਪ੍ਰੋਟੋਕਾਲ ਹੈ ਉਸਦੇ ਤਹਿਤ ਯਾਤਰਾ ਹੋਵੇਗੀ , ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਸਾਕੇ ਦੀ ਬਰਸੀ ਮੌਕੇ ਜੱਥਾ ਰੋਕੇ ਜਾਣ ਤੇ ਸਿੱਖ ਸੰਗਤ ਕਾਫ਼ੀ ਨਰਾਜ਼ ਹੋਈ ਸੀ