ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਦੀ ਸਥਿਤੀ ਹਰ ਬਦਲਦੇ ਮਿੰਟ ਦੇ ਨਾਲ ਬਦਤਰ ਹੁੰਦੀ ਜਾ ਰਹੀ ਹੈ। ਪੂਰੇ ਮੁਲਕ ‘ਤੇ ਹੁਣ ਤਾਲਿਬਾਨ (Taliban) ਦਾ ਰਾਜ਼ ਹੈ ਅਤੇ ਅਮਰੀਕਾ (America) ਆਪਣੀ ਫੌਜ ਨੂੰ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾ ਰਿਹਾ ਹੈ। ਅਫਗਾਨਿਸਤਾਨ (Afghanistan) ਦੀ ਆਸ ਜਨਤਾ ਆਪਣੀ ਜਾਨ ਬਚਾਉਣ ਲਈ ਰਸਤੇ ਭਾਲ ਰਹੀ ਹੈ। ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ, ਜੋ ਦਿਖਾਉਂਦੀ ਹੈ ਕਿ ਕਿਵੇਂ ਅਫਗਾਨਿਸਤਾਨ (Afghanistan) ਵਿਚ ਰਹਿਣ ਵਾਲੇ ਲੋਕ ਆਪਣੀ ਜਾਨ ਬਚਾ ਕੇ ਇਥੋਂ ਬਾਹਰ ਨਿਕਲ ਰਹੇ ਹਨ। ਪੱਤਰਕਾਰ ਈਆਨ ਬ੍ਰੀਮਰ (Journalist Ian Bremer) ਨੇ ਆਪਣੇ ਟਵਿੱਟਰ ਅਕਾਉਂਟ (Twitter Account) ‘ਤੇ ਅਮਰੀਕੀ ਏਅਰਕ੍ਰਾਫਟ (American aircraft) ਦੇ ਅੰਦਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਏਅਰਕ੍ਰਾਫਟ (Aircraft ) ਵਿਚ ਸੈਂਕੜੇ ਲੋਕ ਬੈਠੇ ਹਨ।
Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ‘ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ
ਜੋ ਅਫਗਾਨਿਸਤਾਨ ਤੋਂ ਨਿਕਲ ਕੇ ਕਿਸੇ ਸੁਰੱਖਿਅਤ ਸਥਾਨ ‘ਤੇ ਲਿਜਾਏ ਜਾ ਰਹੇ ਹਨ। ਏਅਰਕ੍ਰਾਫਟ ਦੇ ਅੰਦਰ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਕੋਈ ਕਹਿ ਨਹੀਂ ਸਕਦਾ ਹੈ ਕਿ ਇਕ ਜਹਾਜ਼ ਵਿਚ ਇੰਨੇ ਸਾਰੇ ਲੋਕ ਇਕੱਠੇ ਬੈਠੇ ਹਨ ਪਰ ਕਾਬੁਲ ਵਿਚ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਹਿਸਾਬ ਨਾਲ ਲੋਕ ਸਿਰਫ ਕਿਸੇ ਵੀ ਤਰ੍ਹਾਂ ਇਥੋਂ ਬਾਹਰ ਜਾਣਾ ਚਾਹੁੰਦੇ ਹਨ ਫਿਰ ਚਾਹੇ ਇਸ ਤਰ੍ਹਾਂ ਦੀ ਮੁਸ਼ਕਲ ਹੀ ਕਿਉਂ ਨਾ ਝੱਲਣੀ ਪਵੇ, ਸੈਂਕੜੇ ਲੋਕਾਂ ਦੇ ਚਿਹਰਿਆਂ ‘ਤੇ ਮਾਯੂਸੀ ਹੈ ਅਤੇ ਡਰ ਦਿਖਾਈ ਦੇ ਰਿਹਾ ਹੈ, ਪਰ ਹਲਕਾ ਸਕੂਨ ਵੀ ਹੈ ਕਿ ਉਹ ਕਿਸੇ ਤਰ੍ਹਾਂ ਇਥੋਂ ਨਿਕਲ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਵੀ ਅਫਗਾਨਿਸਤਾਨ ਤੋਂ ਅਜਿਹੀਆਂ ਕਈ ਤਸਵੀਰਾਂ ਵੀਡੀਓ ਸਾਹਮਣੇ ਆਈਆਂ ਸਨ ਜੋ ਹੈਰਾਨ ਕਰਨ ਵਾਲੀਆਂ ਸਨ। ਕਾਬੁਲ ਏਅਰਪੋਰਟ ‘ਤੇ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਸੀ ਅਤੇ ਕਿਸੇ ਵੀ ਤਰ੍ਹਾਂ ਸਿਰਫ ਇਥੋਂ ਬਾਹਰ ਜਾਣਾ ਚਾਹੁੰਦੀ ਸੀ।
Inside a US transport taking off from Kabul. Extraordinary. pic.twitter.com/rAAeFb2QQb
— ian bremmer (@ianbremmer) August 16, 2021
Read more- ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ, ਸੀਰੀਜ਼ ਵਿਚ ਬਣਾਈ 1-0 ਦੀ ਬੜ੍ਹਤ
ਕਾਬੁਲ ਏਅਰਪੋਰਟ ਤੋਂ ਜੋ ਵੀਡੀਓ ਸਾਹਮਣੇ ਆਈ, ਉਸ ਵਿਚ ਦੇਖਿਆ ਜਾ ਸਕਦਾ ਸੀ ਕਿ ਕਿਵੇਂ ਲੋਕ ਜਹਾਜ਼ ‘ਤੇ ਚੜ੍ਹਣ ਲਈ ਉਤਾਰੂ ਸਨ, ਮੰਨੋ ਕੋਈ ਰੇਲਵੇ ਸਟੇਸ਼ਨ ਹੋਵੇ ਸਿਰਫ ਆਖਰੀ ਟ੍ਰੇਨ ਜਾ ਰਹੀ ਹੋਵੇ, ਇਸ ਤਰ੍ਹਾਂ ਲੋਕ ਜਹਾਜ਼ ਦੀ ਛੱਤ ‘ਤੇ ਚੜ੍ਹ ਗਏ। ਉਥੇ ਹੀ ਕਈ ਲੋਕ ਜਹਾਜ਼ ਦੇ ਬਾਹਰ ਲਟਕ ਗਏ ਅਤੇ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਹੇਠਾਂ ਡਿੱਗ ਗਏ ਪਰ ਅਫਗਾਨਿਸਤਾਨ ਦੇ ਏਅਰਸਪੇਸ ਦੀ ਮੁਸ਼ਕਲ ਸਥਿਤੀ ਕਾਰਣ ਕਾਬੁਲ ਏਅਰਪੋਰਟ ਤੋਂ ਜਹਾਜ਼ਾਂ ਨੇ ਉਡਾਣ ਭਰਨਾ ਵੀ ਰੋਕ ਦਿੱਤਾ। ਅਮਰੀਕਾ ਵਲੋਂ ਆਪਣੇ ਅਤੇ ਦੋਸਤ ਦੇਸ਼ਾਂ ਦੇ ਲੋਕਾਂ ਨੂੰ ਕੱਢਣ ਲਈ ਸਪੈਸ਼ਲ ਏਅਰਕ੍ਰਾਫਟ ਦੀ ਵਿਵਸਥਾ ਕੀਤੀ ਗਈ ਹੈ।