ਇੰਡੋਨੇਸ਼ੀਆ ’ਚ ਇੱਕ ਔਰਤ ਵੱਲੋਂ 4 ਬਾਹਾਂ ਤੇ 3 ਲੱਤਾਂ ਵਾਲੇ ਦੋ ਜੁੜਵਾ ਪੁੱਤਰਾਂ ਨੂੰ ਜਨਮ ਦੇਣ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਬੱਚਿਆਂ ਦੇ ਸਰੀਰ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਨਾਰਮਲ ਹੈ ਤੇ ਵੱਖਰਾ ਹੈ ਜਦਕਿ ਹੇਠਲੇ ਅੰਗ ਜੁੜੇ ਹੋਏ ਹਨ। ਇਨ੍ਹਾਂ ਜੁੜਵਾਂ ਬੱਚਿਆਂ ਨੂੰ ‘ਸਪਾਈਡਰ ਟਵਿਨਸ’ ਕਿਹਾ ਜਾ ਰਿਹਾ ਹੈ। ਅਮਰੀਕਨ ਜਰਨਲ ਆਫ਼ ਕੇਸ ਰਿਪੋਰਟਾਂ ਦੇ ਅਨੁਸਾਰ ਤਿੰਨ ਆਰਥੋਪੀਡਿਕ ਸਰਜਨਾਂ ਨੇ ਬੱਚਿਆਂ ਦੇ ਕਮਰ ਤੇ ਪੇਂਡੂ ਦੀਆਂ ਹੱਡੀਆਂ ਨੂੰ ਸਥਿਰ ਕੀਤਾ ਤਾਂ ਜੋ ਉਹ ਸਿੱਧੇ ਬੈਠ ਸਕਣ। ਹਾਲਾਂਕਿ, ਬੱਚਿਆਂ ਦੀ ਸਰਜਰੀ ਦਾ ਕੰਮ ਡਾਕਟਰਾਂ ਲਈ ਆਸਾਨ ਨਹੀਂ ਸੀ, ਕਿਉਂਕਿ ਜੁੜਵਾਂ ਬੱਚਿਆਂ ’ਚੋਂ ਇੱਕ ਦੀ ਇੱਕ ਘੱਟ ਵਿਕਸਿਤ ਕਿਡਨੀ ਸੀ, ਜਿਸ ਨੂੰ ‘ਕਿਡਨੀ ਹਾਈਪੋਪਲਾਸੀਆ’ ਕਿਹਾ ਜਾਂਦਾ ਹੈ, ਜਦਕਿ ਦੂਜੇ ਦੀ ਸਿਰਫ਼ ਇੱਕ ਕਿਡਨੀ ਸੀ।
ਇਸ ਸਥਿਤੀ ਨੂੰ ਵਿਗਿਆਨਕ ਭਾਸ਼ਾ ’ਚ ‘ਇਸਚੀਓਪੈਗਸ ਟ੍ਰਾਈਸੇਪਸ’ ਕਿਹਾ ਜਾਂਦਾ ਹੈ। ਖੋਜ ਅਨੁਸਾਰ ਅਜਿਹੇ 60 ਫੀਸਦੀ ਤੋਂ ਵੱਧ ਮਾਮਲਿਆਂ ’ਚ ਜੁੜਵਾਂ ਮਰ ਜਾਂਦੇ ਹਨ ਜਾਂ ਮਰੇ ਹੋਏ ਪੈਦਾ ਹੁੰਦੇ ਹਨ। ਹਾਲਾਂਕਿ ਸਰਜਰੀ ਤੋਂ ਬਾਅਦ, ਦੋਵੇਂ ਬੱਚੇ ਸਿਹਤਮੰਦ ਹਨ ਅਤੇ ਇਕੱਠੇ ਖੜ੍ਹੇ ਅਤੇ ਬੈਠਣ ਦੇ ਯੋਗ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਬੱਚਿਆਂ ਦਾ ਲਿੰਗ ਅਤੇ ਗੁਦਾ ਇੱਕ ਹੀ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਖ ਨਹੀਂ ਕੀਤਾ ਜਾ ਸਕਦਾ।
ਦੁਰਲੱਭ ਮਾਮਲਾ ! ਮਹਿਲਾ ਨੇ ਚਾਰ ਬਾਹਾਂ ਤੇ ਤਿੰਨ ਲੱਤਾਂ ਵਾਲੇ ਜੁੜਵਾ ਪੁੱਤਾਂ ਨੂੰ ਦਿੱਤਾ ਜਨਮ
ਇੰਡੋਨੇਸ਼ੀਆ ’ਚ ਇੱਕ ਔਰਤ ਵੱਲੋਂ 4 ਬਾਹਾਂ ਤੇ 3 ਲੱਤਾਂ ਵਾਲੇ ਦੋ ਜੁੜਵਾ ਪੁੱਤਰਾਂ ਨੂੰ ਜਨਮ ਦੇਣ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ…
