Himachal : ਅਖਬਾਰ ਲਿਜਾਂਦੇ ਪੰਜਾਬੀ ਦੀ ਬਲੈਰੋ ਉਤੇ ਪਹਾੜ ਤੋਂ ਡਿੱਗਾ ਪੱਥਰ, ਵਾਪਰ ਗਿਆ ਵੱਡਾ ਹਾਦਸਾ, ਮੌਤ

Himachal Accident : ਹਿਮਾਚਲ ਪ੍ਰਦੇਸ਼ ‘ਚ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ-5 ‘ਤੇ ਬੀਤੀ ਰਾਤ ਲੈਂਡ ਸਲਾਈਡਿੰਗ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਪੰਜਾਬ ਨੰਬਰ ਦੀ ਇੱਕ ਬਲੋਰੋ ਗੱਡੀ…

Himachal Accident : ਹਿਮਾਚਲ ਪ੍ਰਦੇਸ਼ ‘ਚ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ-5 ‘ਤੇ ਬੀਤੀ ਰਾਤ ਲੈਂਡ ਸਲਾਈਡਿੰਗ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਪੰਜਾਬ ਨੰਬਰ ਦੀ ਇੱਕ ਬਲੋਰੋ ਗੱਡੀ ਇਸ ਦੀ ਲਪੇਟ ਵਿਚ ਆ ਗਈ। ਇਸ ਵਿਚ ਸਵਾਰ ਪੰਜਾਬ ਦੇ ਦੇਵਰਾਜ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਈਐਸਆਈ ਹਸਪਤਾਲ ਪਰਵਾਣੂ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 
ਜਾਣਕਾਰੀ ਅਨੁਸਾਰ ਬਲੈਰੋ ਕੈਂਪਰ ਗੱਡੀ ਨੰਬਰ ਪੀਬੀ 08 ਸੀਪੀ-9686 ਬੀਤੀ ਰਾਤ ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਜਾ ਰਹੀ ਸੀ। ਰਾਤ ਕਰੀਬ 2.30 ਵਜੇ ਪਹਾੜੀ ਤੋਂ ਲੈਂਡਸਲਾਈਡ ਹੋ ਗਈ। ਕਾਰ ਇਸ ਦੀ ਲਪੇਟ ਵਿਚ ਆ ਗਈ। ਇਸ ਕਾਰਨ ਵਾਹਨ ਦਾ ਭਾਰੀ ਨੁਕਸਾਨ ਹੋਇਆ। ਗੰਭੀਰ ਜ਼ਖ਼ਮੀ ਦੇਵਰਾਜ ਨੂੰ ਪਰਵਾਣੂ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਹਾੜ ਤੋਂ ਲੈਂਡ ਸਲਾਈਡਿੰਗ ਤੋਂ ਬਾਅਦ ਹਾਈਵੇ ਬੰਦ ਰਿਹਾ, ਜਿਸ ਨੂੰ ਸਵੇਰੇ 6 ਵਜੇ ਮੁੜ ਖੋਲ੍ਹਿਆ ਗਿਆ। ਬੀਤੀ ਰਾਤ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਕਾਰਨ ਤਬਾਹੀ ਹੋਈ ਹੈ। ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ 80 ਤੋਂ ਵੱਧ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਿਮਲਾ ਦੇ ਮੇਹਲੀ-ਸ਼ੋਗੀ ਰੋਡ ‘ਤੇ ਜ਼ਮੀਨ ਖਿਸਕਣ ਕਾਰਨ ਇਕ ਵਾਹਨ ਮਲਬੇ ਹੇਠਾਂ ਦੱਬ ਗਿਆ।

Leave a Reply

Your email address will not be published. Required fields are marked *