National News : ਮੋਹਾਲੀ ਜ਼ਿਲ੍ਹੇ ਦੇ ਫੇਜ਼-1 ਸਥਿਤ ਇਕ ਹੋਟਲ ‘ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਉਕਤ ਔਰਤ ਕਈ ਦਿਨਾਂ ਤੋਂ ਇਸ ਹੋਟਲ ਵਿਚ ਰਹਿ ਰਹੀ ਸੀ। ਉਸ ਦੇ ਨਾਲ ਉਸ ਦਾ ਚਾਰ ਸਾਲ ਦਾ ਬੱਚਾ ਵੀ ਰੁਕਿਆ ਹੋਇਆ ਸੀ ਪਰ ਹਾਲੇ ਪੁਲਿਸ ਨੂੰ ਬੱਚੇ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ। ਫਿਲਹਾਲ ਬੱਚਾ ਗਾਇਬ ਹੈ। ਪੁਲਿਸ ਇਸ ਮਾਮਲੇ ਵਿਚ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਨਵਾਂਸ਼ਹਿਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ।
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੀਤਾ, ਇਕ ਵਿਅਕਤੀ ਅਤੇ ਕਰੀਬ 4 ਸਾਲ ਦੇ ਬੱਚੇ ਨਾਲ ਬੁੱਧਵਾਰ ਰਾਤ ਨੂੰ ਹੋਟਲ ਦੇ ਕਮਰੇ ‘ਚ ਰੁਕੀ ਸੀ। ਸਵੇਰ ਦੇ ਸਮੇਂ ਜਦੋਂ ਕਮਰੇ ‘ਚੋਂ ਕੋਈ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਸਟਾਫ਼ ਨੇ ਚੈੱਕ ਕੀਤਾ ਅਤੇ ਦੇਖਿਆ ਕਿ ਸੁਨੀਤਾ ਦੀ ਲਾਸ਼ ਪਈ ਹੋਈ ਹੈ ਅਤੇ ਉਸ ਨਾਲ ਰਾਤ ਦੇ ਸਮੇਂ ਕਮਰੇ ‘ਚ ਰੁਕਿਆ ਵਿਅਕਤੀ ਗਾਇਬ ਹੈ। ਪੁਲਿਸ ਇਸ ਮਾਮਲੇ ਨੂੰ ਪ੍ਰੇਮ ਪ੍ਰਸੰਗ ਨਾਲ ਜੋੜ ਕੇ ਦੇਖ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਾਇਬ ਹੋਏ ਵਿਅਕਤੀ ਦੀ ਪਛਾਣ ਵੀ ਕਰ ਲਈ ਗਈ ਹੈ। ਬੱਚੇ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਮੋੋਹਾਲੀ ਦੇ ਹੋਟਲ ਵਿਚ ਮਹਿਲਾ ਦਾ ਕਤਲ, ਵਾਰਦਾਤ ਮਗਰੋਂ 4 ਸਾਲਾ ਬੱਚਾ ਗਾਇਬ
National News : ਮੋਹਾਲੀ ਜ਼ਿਲ੍ਹੇ ਦੇ ਫੇਜ਼-1 ਸਥਿਤ ਇਕ ਹੋਟਲ ‘ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ…
