ਫਰੀਦਕੋਟ-ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੇ ਫਰੀਦਕੋਟ ਤੋਂ ਨਤੀਜਾ ਆ ਚੁੱਕਿਆ ਹੈ। ਆਜ਼ਾਦ ਉਮੀਦਵਾਰ ਸਰਬਜੀਤ ਖਾਲਸਾ ਇੱਥੋਂ ਜਿੱਤ ਚੁੱਕੇ ਹਨ। ਹਾਰ ਦਾ ਸਾਹਮਣਾ ਕਰਨ ਵਾਲੇ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਭਾਵੁਕ ਹੋ ਗਏ। ਇਸੇ ਦੌਰਾਨ ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਮੈਂ ਫਰੀਦਕੋਟ ਦੇ ਵਾਸੀਆਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ। ਕਰਮਜੀਤ ਅਨਮੋਲ ਨੇ ਸਰਬਜੀਤ ਸਿੰਘ ਖ਼ਾਲਸਾ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਜ਼ਰੂਰ ਕਰਨਗੇ। ਮੇਰੇ ਖ਼ਾਸ ਦੋਸਤਾਂ ਤੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਅਖਾੜੇ ‘ਚ ਇਕ ਜਿੱਤ ਤੇ ਇਕ ਹਾਰ ਹੁੰਦੀ ਹੈ। ਮੈਂ ਇਸ ਨੂੰ ਕਾਬੂਲ ਕਰਦਾ ਹਾਂ ਅਤੇ ਆਪਣੀ ਹਾਰ ਦੀ ਕਮੀਪੇਸ਼ੀ ਨੂੰ ਦੂਰ ਕਰਾਂਗਾ। ਮੈਂ ਹਮੇਸ਼ਾ ਫਰੀਦਕੋਟ ਦੀ ਧਰਤੀ ਨਾਲ ਜੁੜਿਆ ਰਹਾਂਗਾ।’
ਫਰੀਦਕੋਟ ਤੋਂ ਹਾਰ ਵੇਖ ਭਾਵੁਕ ਹੋਏ ਆਪ ਉਮੀਦਵਾਰ ਕਰਮਜੀਤ ਅਨਮੋਲ
ਫਰੀਦਕੋਟ-ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੇ ਫਰੀਦਕੋਟ ਤੋਂ ਨਤੀਜਾ ਆ ਚੁੱਕਿਆ ਹੈ। ਆਜ਼ਾਦ ਉਮੀਦਵਾਰ ਸਰਬਜੀਤ ਖਾਲਸਾ ਇੱਥੋਂ ਜਿੱਤ ਚੁੱਕੇ ਹਨ। ਹਾਰ ਦਾ ਸਾਹਮਣਾ ਕਰਨ…
