Accident: ਜਹਾਜ਼ ਟਕਰਾਉਣ ਕਾਰਨ ਪੁਲ ਟੁੱਟ ਕੇ ਨਦੀ ਵਿਚ ਡਿੱਗਾ, ਛੇ ਲੋਕਾਂ ਦੀ ਮੌਤ ਦਾ ਖ਼ਦਸ਼ਾ, ਦੇਖੋ ਰੂਹ ਕੰਬਾਊ ਵੀਡੀਓ 

ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਬਾਲਟੀਮੋਰ ਵਿਚ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਰੂਹ ਕੰਬਾਊ ਹਾਦਸਾ ਵਾਪਰਿਆ। ਤੜਕੇ ਤਡ਼ਕੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਇੱਕ ਵੱਡਾ ਪੁਲ ਟੁੱਟ…

ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਬਾਲਟੀਮੋਰ ਵਿਚ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਰੂਹ ਕੰਬਾਊ ਹਾਦਸਾ ਵਾਪਰਿਆ। ਤੜਕੇ ਤਡ਼ਕੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਇੱਕ ਵੱਡਾ ਪੁਲ ਟੁੱਟ ਕੇ ਪਾਣੀ ਵਿਚ ਜਾ ਡਿੱਗਾ। ਇਸ ਹਾਦਸੇ ਵਿੱਚ ਕਈ ਵਾਹਨ ਹੇਠਾਂ ਨਦੀ ਵਿੱਚ ਜਾ ਡਿੱਗੇ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਟਵਿੱਟਰ ਉਤੇ ਪੋਸਟ ਕੀਤੀ ਗਈ ਇੱਕ ਵੀਡੀਓ ਦੇ ਅਨੁਸਾਰ ਪੁਲ ਨਾਲ ਟੱਕਰ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਅਜਿਹਾ ਲੱਗਦਾ ਹੈ ਕਿ ਇਹ ਪਾਣੀ ਵਿੱਚ ਡੁੱਬ ਗਿਆ।

ਬਾਲਟੀਮੋਰ ਫਾਇਰ ਡਿਪਾਰਟਮੈਂਟ ਦੇ ਸੰਚਾਰ ਨਿਰਦੇਸ਼ਕ ਕੇਵਿਨ ਕਾਰਟਰਾਈਟ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ, ‘ਇਹ ਇੱਕ ਗੰਭੀਰ ਐਮਰਜੈਂਸੀ ਹੈ। ਫਿਲਹਾਲ ਸਾਡਾ ਧਿਆਨ ਇਨ੍ਹਾਂ ਲੋਕਾਂ ਨੂੰ ਬਚਾਉਣ ਅਤੇ ਠੀਕ ਕਰਨ ਦੀ ਕੋਸ਼ਿਸ਼ ਉਤੇ ਹੈ।
ਕਾਰਟਰਾਈਟ ਨੇ ਕਿਹਾ ਕਿ ਐਮਰਜੈਂਸੀ ਜਵਾਬ ਦੇਣ ਵਾਲੇ ਘੱਟੋ-ਘੱਟ ਸੱਤ ਲੋਕਾਂ ਦੀ ਭਾਲ ਕਰ ਰਹੇ ਸਨ, ਜਿਹੜੇ ਲਾਪਤਾ ਹਨ। ਉਸ ਨੇ ਕਿਹਾ ਕਿ ਏਜੰਸੀਆਂ ਨੂੰ ਕਰੀਬ 1:30 ਵਜੇ (ਸਥਾਨਕ ਸਮੇਂ) ‘ਤੇ ਇੱਕ 911 ਕਾਲ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਬਾਲਟੀਮੋਰ ਤੋਂ ਜਾ ਰਿਹਾ ਇੱਕ ਜਹਾਜ਼ ਪੁਲ ਦੇ ਇੱਕ ਖੰਭੇ ਨਾਲ ਟਕਰਾ ਗਿਆ ਹੈ। ਉਸ ਸਮੇਂ ਪੁਲ ਉਤੇ ਕਈ ਵਾਹਨ ਖੜ੍ਹੇ ਸਨ, ਜਿਨ੍ਹਾਂ ‘ਚੋਂ ਇਕ ਟਰਾਲਾ ਟਰੱਕ ਸੀ।ਜ਼ਿਕਰਟੋਗ ਹੈ ਕਿ ਪੈਟਾਪਸਕੋ ਨਦੀ ਉੱਤੇ ਬਣੇ ਇਸ ਪੁਲ ਨੂੰ 1977 ਵਿੱਚ ਖੋਲ੍ਹਿਆ ਗਿਆ ਸੀ। ਇਸ ਦਾ ਨਾਮ ‘ਦਿ ਸਟਾਰ-ਸਪੈਂਗਲਡ ਬੈਨਰ’ ਦੇ ਲੇਖਕ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਹ ਸ਼ਹਿਰ ਲਈ ਬਹੁਤ ਮਹੱਤਵ ਰੱਖਦਾ ਸੀ, ਜੋ ਬਾਲਟੀਮੋਰ ਦੀ ਬੰਦਰਗਾਹ ਦੇ ਨਾਲ, ਪੂਰਬੀ ਤੱਟ ਉਤੇ ਸਮੁੰਦਰੀ ਜ਼ਹਾਜ਼ਾਂ ਦਾ ਕੇਂਦਰ ਹੈ। 

 

ਵੀਡੀਓ ਵੇਖਣ ਲਈ ਕਰੋ ਇਸ ਲਿੰਕ ਉਤੇ ਕਲਿੱਕ

https://x.com/RanaTells/status/1772546843928588342?s=20

Leave a Reply

Your email address will not be published. Required fields are marked *