ਲੁਧਿਆਣਾ : ਲੁਧਿਆਣਾ ਵਿਚ ਸ਼ਨਿਚਰਵਾਰ ਰਾਤ ਨੂੰ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ। 5 ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਕਿ ਕੁੜੀ ਨੇ ਲੋਹੇ ਦੇ ਐਂਗਲ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਬਿੰਦੀਆ ਵਾਸੀ ਸਰਾਫਾ ਨਗਰ ਨਜ਼ਦੀਕ ਵੈਸਟ ਐਂਡ ਮਾਲ ਮੂਲ ਨਿਵਾਸੀ ਸਮਸਤੀਪੁਰ ਬਿਹਾਰ ਵਜੋਂ ਹੋਈ ਹੈ। ਲਾਸ਼ ਲਟਕੀ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।
10 ਦਿਨ ਪਹਿਲਾਂ ਹੋਈ ਸੀ ਮੰਗਣੀ
ਮ੍ਰਿਤਕਾ ਬਿੰਦੀਆ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ ਦਾ ਇਕ ਨੌਜਵਾਨ ਵਿਸ਼ਾਲ ਦੁਕਾਨ ਉਤੇ ਕੰਮ ਕਰਦਾ ਸੀ। ਉਸ ਨੇ ਬਿੰਦੀਆ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਉਨ੍ਹਾਂ ਦੇ ਰਿਸ਼ਤੇ ਨੂੰ ਇਕ ਸਾਲ ਹੋ ਚੁੱਕਾ ਸੀ। ਬਿੰਦੀਆ ਨੇ ਜਿੱਦ ਫੜੀ ਹੋਈ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਇਸ ਲਈ ਪੂਰਾ ਪਰਿਵਾਰ ਵਿਆਹ ਲਈ ਮੰਨ ਗਿਆ। ਕਰੀਬ 10 ਦਿਨ ਪਹਿਲਾਂ ਦੋਵਾਂ ਦੀ ਮੰਗਣੀ ਕਰ ਦਿੱਤੀ ਗਈ ਸੀ। ਵਿਆਹ 28 ਜੂਨ ਤੈਅ ਹੋਇਆ ਸੀ। ਉਸੇ ਦੀ ਤਿਆਰੀ ਵਿਚ ਸਾਰੇ ਲੱਗੇ ਹੋਏ ਸਨ।
ਮਰਨ ਤੋਂ ਪਹਿਲਾਂ ਮਾਂ ਨੂੰ ਚੂੜਾ ਤੇ ਲਹਿੰਗਾ ਲੈਣ ਭੇਜਿਆ
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਮਾਂ ਤੁਸੀਂ ਬਾਜ਼ਾਰ ਤੋਂ ਮੇਰੇ ਲਈ ਚੂੜਾ ਤੇ ਲਹਿੰਗਾ ਖਰੀਦ ਲਿਆਓ। ਜਦੋਂ ਉਹ ਬਾਜ਼ਾਰੋਂ ਸਾਮਾਨ ਲੈ ਕੇ ਪਰਤੀ ਤਾਂ ਦੇਖਿਆ ਕਿ ਉਸ ਦੀ ਧੀ ਫਾਹੇ ਉਤੇ ਝੂਲ ਰਹੀ ਸੀ। ਉਸ ਨੇ ਰੌਲਾ ਪਾਇਆ ਤੇ ਆਪਣੀ ਧੀ ਨੂੰ ਹੇਠਾਂ ਉਤਾਰਿਆ। ਇਲਾਜ ਲਈ ਦਾਖਲ ਕਰਵਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਕਾਰਨ ਕੀਤੀ ਖੁਦਕੁਸ਼ੀ
ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਵਿਸ਼ਾਲ ਦੇ ਕਈ ਫੋਨ ਆਏ ਪਰ ਉਹ ਕਿਤੇ ਰੁੱਝੀ ਹੋਈ ਸੀ ਇਸ ਲਈ ਫੋਨ ਨਹੀਂ ਉਠਾ ਸਕੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕਹਾਸੁਣੀ ਹੋ ਗਈ। ਮਗਰੋਂ ਵਿਸ਼ਾਲ ਨੇ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ। ਇਹੀ ਕਾਰਨ ਹੈ ਕਿ ਉਸ ਦੀ ਧੀ ਨੇ ਮੌਤ ਨੂੰ ਗਲੇ ਲਾ ਲਿਆ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਪੁਲਿਸ
ਸਰਾਭਾ ਨਗਰ ਥਾਣੇ ਦੇ ਐਸਐਚਓ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਬਿੰਦੀਆ ਦੀ ਲਾਸ਼ ਨੂੰ ਪੋਸਟਮਾਰਮਟ ਲਈ ਭੇਜ ਦਿੱਤਾ ਹੈ। ਮਾਮਲਾ ਸ਼ੱਕੀ ਹੈ। ਜਾਂਚ ਕੀਤੀ ਜਾ ਰਹੀ ਹੈ। ਕੁੜੀ ਦਾ ਮੋਬਾਈਲ ਕਬਜ਼ੇ ਵਿਚ ਲੈ ਲਿਆ ਹੈ। ਕਾਰਵਾਈ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।
Ludhiana : ਪੰਜ ਦਿਨਾਂ ਬਾਅਦ ਸੀ ਵਿਆਹ, ਮਾਂ ਨੂੰ ਭੇਜਿਆ ਚੂੜਾ ਲੈਣ, ਪਿੱਛੋਂ ਫਾਹੇ ਉਤੇ ਝੂਲ ਕੇ ਕਰ ਲਈ ਖੁਦਕੁਸ਼ੀ
ਲੁਧਿਆਣਾ : ਲੁਧਿਆਣਾ ਵਿਚ ਸ਼ਨਿਚਰਵਾਰ ਰਾਤ ਨੂੰ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ। 5 ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਕਿ ਕੁੜੀ ਨੇ…
