ਕੈਥਲ ਮਗਰੋਂ ਬਿਹਾਰ ਵਿਚ ਸਿੱਖ ਨੌਜਵਾਨ ਦੀ ਕੁੱ.ਟਮਾਰ, ਪੱਥਰ ਮਾਰ-ਮਾਰ ਪਾੜਿਆ ਸਿਰ, ਲੱਗੇ 15 ਟਾਂਕੇ

National News : ਹਰਿਆਣੇ ਦੇ ਜ਼ਿਲ੍ਹੇ ਕੈਥਲ ਵਿਖੇ ਇਕ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਚਿੜ੍ਹਾਉਣ ਮਗਰੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਾਲੇ ਇਹ ਮਾਮਲਾ…

National News : ਹਰਿਆਣੇ ਦੇ ਜ਼ਿਲ੍ਹੇ ਕੈਥਲ ਵਿਖੇ ਇਕ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਚਿੜ੍ਹਾਉਣ ਮਗਰੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਾਲੇ ਇਹ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਹੁਣ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਇਕ ਹੋਰ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। 
ਸਿੱਖ ਨੌਜਵਾਨ ਦੇਪੇਂਦਰ ਸਿੰਘ ਕਾਕਾ ਵਾਸੀ ਪੰਜਾਬੀ ਮੁਹੱਲਾ ਸਿਵਲ ਲਾਈਨਜ਼ ਬਕਸਰ (ਬਿਹਾਰ) ਦਾ ਪੱਥਰ ਮਾਰ-ਮਾਰ ਕੇ ਸਿਰ ਪਾੜ ਦਿੱਤਾ ਤੇ ਉਸ ਦੇ ਸਿਰ ਵਿਚ ਪੰਜ ਟਾਂਕੇ ਲੱਗੇ। ਹਮਲਾਵਰਾਂ ਉਪਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ।
ਪੀੜਤ ਦੇਪੇਂਦਰ ਸਿੰਘ ਕਾਕਾ ਮੁਤਾਬਕ ਉਸ ਨੂੰ ਸ਼ਾਮ ਸਮੇਂ ਤਿੰਨ ਲੜਕਿਆਂ ਨੇ ਲੁੱਟਣ ਦੀ ਕੋਸ਼ਿਸ਼ ਕਰਨ ਮੌਕੇ ਧਮਕੀ ਦਿੱਤੀ। ਵਿਰੋਧ ਕਰਨ ’ਤੇ ਉਨ੍ਹਾਂ ਹਮਲਾ ਕਰ ਦਿੱਤਾ ਗਿਆ। ਪੀੜਤ ਮੁਤਾਬਕ ਉਸ ਨੇ ਤਿੰਨਾਂ ਹਮਲਾਵਰਾਂ ਦਾ ਨਾਮ ਲਿਖ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮਾਮਲਾ ਦਰਜ ਹੋ ਗਿਆ। ਪੀੜਤ ਕਾਕਾ ਨੇ ਦੱਸਿਆ ਕਿ ਉਕਤ ਲੜਕੇ ਪਹਿਲਾਂ ਵੀ ਉਸ ਉਪਰ ਹਮਲਾ ਕਰ ਚੁੱਕੇ ਹਨ ਤੇ ਫਿਰ ਰਾਜ਼ੀਨਾਮੇ ਦਾ ਦਬਾਅ ਬਣਾ ਕੇ ਜਬਰੀ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਉਸ ਨੇ ਸਮਝੌਤੇ ਤੋਂ ਇਨਕਾਰ ਕਰਦਿਆਂ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਮਾਮਲੇ ਵਿਚ ਹੀ ਬਕਸਰ ਜ਼ਿਲ੍ਹੇ ਦੇ ਐਸਐਸਪੀ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ। 

Leave a Reply

Your email address will not be published. Required fields are marked *